ਏਸ਼ੀਆ ਕੱਪ : ਸ਼ੁਭਮਨ-ਰੋਹਿਤ ਨੇ 11 ਮੈਚਾਂ ''ਚ ਪਾਰਟਨਰਸ਼ਿਪ ''ਚ ਬਣਾਈਆਂ 966 ਦੌੜਾਂ, ਦੇਖੋ ਅੰਕੜੇ
Sunday, Sep 10, 2023 - 08:41 PM (IST)
ਸਪੋਰਟਸ ਡੈਸਕ— ਏਸ਼ੀਆ ਕੱਪ 2023 ਦੇ ਤਹਿਤ ਸੁਪਰ 4 ਦੇ ਇਕ ਅਹਿਮ ਮੈਚ 'ਚ ਪਾਕਿਸਤਾਨ ਖਿਲਾਫ ਖੇਡਦੇ ਹੋਏ ਭਾਰਤੀ ਸਲਾਮੀ ਜੋੜੀ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਵਨਡੇ ਫਾਰਮੈਟ 'ਚ ਓਪਨਿੰਗ ਪਾਰਟਨਰ ਦੇ ਤੌਰ 'ਤੇ 1000 ਦੌੜਾਂ ਪੂਰੀਆਂ ਕਰਨ ਦੇ ਕਰੀਬ ਪਹੁੰਚ ਗਏ ਹਨ। ਸ਼ੁਭਮਨ ਅਤੇ ਰੋਹਿਤ ਨੇ ਇਕੱਠੇ ਸਿਰਫ 11 ਮੈਚ ਖੇਡੇ ਹਨ ਅਤੇ ਇਸ ਦੌਰਾਨ ਸ਼ਾਨਦਾਰ ਫਾਰਮ 'ਚ ਰਹੇ ਹਨ। ਦੋਵਾਂ ਨੇ 4 ਸੈਂਕੜੇ ਅਤੇ 4 ਅਰਧ ਸੈਂਕੜੇ ਦੀ ਸਾਂਝੇਦਾਰੀ ਦੀ ਮਦਦ ਨਾਲ 966 ਦੌੜਾਂ ਬਣਾਈਆਂ ਹਨ।
ਇਹ ਵੀ ਪੜ੍ਹੋ : IND vs PAK : ਫਖਰ ਜ਼ਮਾਨ ਨੇ ਭਾਰੀ ਮੀਂਹ 'ਚ ਖਿੱਚੇ ਕਵਰਸ ; ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ
ਭਾਰਤੀ ਸਲਾਮੀ ਜੋੜੀ ਦੀ ਸਾਂਝੇਦਾਰੀ
143 ਬਨਾਮ ਸ਼੍ਰੀਲੰਕਾ
33 ਬਨਾਮ ਸ਼੍ਰੀਲੰਕਾ
95 ਬਨਾਮ ਸ਼੍ਰੀਲੰਕਾ
60 ਬਨਾਮ ਆਸਟ੍ਰੇਲੀਆ
72 ਬਨਾਮ ਆਸਟ੍ਰੇਲੀਆ
212 ਬਨਾਮ ਆਸਟ੍ਰੇਲੀਆ
3 ਬਨਾਮ ਆਸਟ੍ਰੇਲੀਆ
65 ਬਨਾਮ ਆਸਟ੍ਰੇਲੀਆ
15 ਬਨਾਮ ਪਾਕਿਸਤਾਨ
147 ਬਨਾਮ ਨੇਪਾਲ
121 ਬਨਾਮ ਪਾਕਿਸਤਾਨ
ਇਹ ਵੀ ਪੜ੍ਹੋ : Asia cup 2023 : KL ਰਾਹੁਲ ਨੇ ਕੀਤੀ ਵਿਰਾਟ ਦੀ ਬਰਾਬਰੀ, ਇਸ ਲਿਸਟ 'ਚ ਟਾਪ 'ਤੇ ਹਨ ਧਵਨ
ਦਿਲਚਸਪ ਗੱਲ ਇਹ ਹੈ ਕਿ ਟ੍ਰੈਵਿਸ ਹੈੱਡ ਅਤੇ ਡੇਵਿਡ ਵਾਰਨਰ ਦੀ ਜੋੜੀ ਵੀ ਇਸ ਸਮੇਂ ਆਸਟ੍ਰੇਲੀਆ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਦੋਵਾਂ ਨੇ ਪਿਛਲੇ 9 ਮੈਚਾਂ 'ਚ 905 ਦੌੜਾਂ ਬਣਾਈਆਂ ਹਨ, ਜਿਸ 'ਚ 4 ਸੈਂਕੜੇ ਅਤੇ ਇਕ ਅਰਧ ਸੈਂਕੜਾ ਸ਼ਾਮਲ ਹੈ। ਰੋਹਿਤ ਅਤੇ ਕੇਐੱਲ ਰਾਹੁਲ ਵੀ ਭਾਰਤ ਲਈ ਓਪਨਿੰਗ 'ਚ ਬਿਹਤਰੀਨ ਹਨ। ਦੋਵਾਂ ਨੇ 11 ਮੈਚਾਂ 'ਚ 5 ਸੈਂਕੜਿਆਂ ਦੀ ਸਾਂਝੇਦਾਰੀ ਨਾਲ 992 ਦੌੜਾਂ ਜੋੜੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8