ਪੰਜਾਬ ਦੇ ਪੁੱਤ ਸ਼ੁਭਮਨ ਗਿੱਲ ਨੇ ਪਾਈ ਧੱਕ, ਚੈਂਪੀਅਨਜ਼ ਟਰਾਫੀ ਤੋਂ ਬਾਅਦ ਜਿੱਤਿਆ ICC ਦਾ ਵੱਡਾ ਐਵਾਰਡ
Wednesday, Mar 12, 2025 - 04:40 PM (IST)

ਸਪੋਰਟਸ ਡੈਸਕ- ਆਈਸੀਸੀ ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਮੈਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ਼ੁਭਮਨ ਗਿੱਲ ਦਾ ਨਾਮ ਵੀ ਚੈਂਪੀਅਨਜ਼ ਟਰਾਫੀ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਸੀ। ਫਾਈਨਲ ਤੋਂ ਬਾਅਦ ਗਿੱਲ ਨੂੰ ਆਈਸੀਸੀ ਵੱਲੋਂ ਇੱਕ ਵੱਡਾ ਪੁਰਸਕਾਰ ਦਿੱਤਾ ਗਿਆ ਹੈ। ਆਈਸੀਸੀ ਨੇ ਉਨ੍ਹਾਂ ਨੂੰ ਫਰਵਰੀ ਮਹੀਨੇ ਲਈ ਪਲੇਅਰ ਆਫ ਦਿ ਮੰਥ ਦਾ ਖਿਤਾਬ ਦਿੱਤਾ ਹੈ।
ਇਹ ਵੀ ਪੜ੍ਹੋ- ਰਿਤਿਕ ਰੌਸ਼ਨ ਨੂੰ ਲੈ ਕੇ ਬੁਰੀ ਖ਼ਬਰ ਆਈ ਸਾਹਮਣੇ, ਸੂਟਿੰਗ ਦੌਰਾਨ ਹੋਏ ਗੰਭੀਰ ਜ਼ਖਮੀ
ਗਿੱਲ ਨੇ ਫਰਵਰੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਲਈ ਗਿੱਲ ਨੂੰ ਫਰਵਰੀ ਮਹੀਨੇ ਲਈ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਤੋਂ ਇਲਾਵਾ, ਸਟੀਵ ਸਮਿਥ ਅਤੇ ਗਲੇਨ ਫਿਲਿਪਸ ਨੂੰ ਵੀ ਫਰਵਰੀ ਮਹੀਨੇ ਦੇ ਸਰਵੋਤਮ ਖਿਡਾਰੀ ਲਈ ਨਾਮਜ਼ਦ ਕੀਤਾ ਗਿਆ ਸੀ। ਪਰ ਗਿੱਲ ਨੇ ਸਮਿਥ ਅਤੇ ਫਿਲਿਪਸ ਨੂੰ ਹਰਾ ਕੇ ਆਈਸੀਸੀ ਪਲੇਅਰ ਆਫ ਦਿ ਮੰਥ ਦਾ ਪੁਰਸਕਾਰ ਜਿੱਤਿਆ।
ਫਰਵਰੀ 'ਚ ਗਿੱਲ ਨੇ 5 ਵਨਡੇ ਮੈਚ 'ਚੋਂ 101.50 ਦੀ ਔਸਤ ਦੇ ਨਾਲ 409 ਦੌੜਾਂ ਬਣਾਈਆਂ ਸਨ। ਇੰਗਲੈਂਡ ਦੇ ਖਿਲਾਫ ਖੇਡੀ ਗਈ ਤਿੰਨ ਮੈਚ ਦੀ ਵਨਡੇ ਸੀਰੀਜ਼ 'ਚ ਉਨ੍ਹਾਂ ਨੇ ਲਗਾਤਾਰ 3 ਅਰਧ ਸੈਂਕੜੇ ਵੀ ਜਮਾਏ ਸਨ। ਇਸ ਤੋਂ ਇਲਾਵਾ ਬੰਗਲਾਦੇਸ਼ ਦੇ ਖਿਲਾਫ ਚੈਂਪੀਅਨਜ਼ ਟਰਾਫੀ 2025 ਦੇ ਪਹਿਲੇ ਮੈਚ 'ਚ ਉਨ੍ਹਾਂ ਨੇ ਸੈਂਕੜਾਂ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ-'ਖਤਰੇ 'ਚ ਇਸ ਧਾਕੜ ਖਿਡਾਰੀ ਦਾ ਕਰੀਅਰ' ਆਖਰ ਕਿਉਂ ਦਿੱਤਾ ਸਾਬਕਾ ਦਿੱਗਜ਼ ਨੇ ਅਜਿਹਾ ਬਿਆਨ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।