IPL : ਸ਼ੁਭਮਨ ਗਿੱਲ ਨੇ ਅੰਪਾਇਰ ਦਾ ਗੁੱਸਾ ਅਭਿਸ਼ੇਕ ਸ਼ਰਮਾ ''ਤੇ ਕੱਢਿਆ, ਗਰਾਊਂਡ ''ਤੇ ਹੀ ਮਾਰੀ ਲੱਤ, ਵੀਡੀਓ ਹੋਇਆ ਵਾਇਰਲ

Monday, May 05, 2025 - 12:35 PM (IST)

IPL :  ਸ਼ੁਭਮਨ ਗਿੱਲ ਨੇ ਅੰਪਾਇਰ ਦਾ ਗੁੱਸਾ ਅਭਿਸ਼ੇਕ ਸ਼ਰਮਾ ''ਤੇ ਕੱਢਿਆ, ਗਰਾਊਂਡ ''ਤੇ ਹੀ ਮਾਰੀ ਲੱਤ, ਵੀਡੀਓ ਹੋਇਆ ਵਾਇਰਲ

ਸਪੋਰਟਸ ਡੈਸਕ- ਗੁਜਰਾਤ ਟਾਈਟਨਜ਼ ਨੇ ਆਈਪੀਐਲ 2025 ਦੇ 51ਵੇਂ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 38 ਦੌੜਾਂ ਨਾਲ ਹਰਾਇਆ। ਇਸ ਮੈਚ ਵਿੱਚ ਸ਼ੁਭਮਨ ਗਿੱਲ ਨੂੰ ਕਈ ਵਾਰ ਅੰਪਾਇਰ ਨਾਲ ਭਿੜਦੇ ਦੇਖਿਆ ਗਿਆ, ਜਦੋਂ ਉਹ ਰਨ ਆਊਟ ਹੋਇਆ ਅਤੇ ਜਦੋਂ ਥਰਡ ਅੰਪਾਇਰ ਵਲੋਂ ਅਭਿਸ਼ੇਕ ਸ਼ਰਮਾ ਨੂੰ ਨਾਟ ਆਊਟ ਘੋਸ਼ਿਤ ਕੀਤਾ ਗਿਆ, ਤਾਂ ਉਹ ਬਹੁਤ ਗੁੱਸੇ ਵਿੱਚ ਵੀ ਦਿਖਾਈ ਦਿੱਤਾ। ਇਸ ਦੌਰਾਨ, ਉਸਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਅਭਿਸ਼ੇਕ ਸ਼ਰਮਾ ਨੂੰ ਲੱਤ ਮਾਰਦਾ ਦਿਖਾਈ ਦੇ ਰਿਹਾ ਹੈ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਗੁਜਰਾਤ ਟਾਈਟਨਜ਼ ਨੇ 224 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਕਪਤਾਨ ਸ਼ੁਭਮਨ ਗਿੱਲ ਨੇ 38 ਗੇਂਦਾਂ ਵਿੱਚ 2 ਛੱਕਿਆਂ ਅਤੇ 10 ਚੌਕਿਆਂ ਦੀ ਮਦਦ ਨਾਲ 76 ਦੌੜਾਂ ਦੀ ਤੇਜ਼ ਪਾਰੀ ਖੇਡੀ, ਉਹ ਰਨ ਆਊਟ ਹੋ ਗਿਆ। ਇਹ ਬਹੁਤ ਹੀ ਨੇੜਲਾ ਫੈਸਲਾ ਸੀ, ਪਰ ਗਿੱਲ ਇਸ ਫੈਸਲੇ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ। ਉਸਦੀ ਅੰਪਾਇਰ ਨਾਲ ਬਹਿਸ ਹੋ ਗਈ।

ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਆਵੇਗਾ ਮੈੱਕਸਵੈੱਲ ਦਾ Replacement! ਪੰਜਾਬ ਕਿੰਗਜ਼ ਨੇ ਮੋਟੀ ਰਕਮ ਦੇ ਕੇ ਖਰੀਦਿਆ ਧਾਕੜ ਖਿਡਾਰੀ

ਇਸ ਤੋਂ ਬਾਅਦ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਦੀ ਬੱਲੇਬਾਜ਼ੀ ਦੌਰਾਨ ਤੀਜੇ ਅੰਪਾਇਰ ਨੇ ਅਭਿਸ਼ੇਕ ਸ਼ਰਮਾ ਨੂੰ ਨਾਟ ਆਊਟ ਐਲਾਨ ਦਿੱਤਾ ਤਾਂ ਸ਼ੁਭਮਨ ਗਿੱਲ ਮੈਦਾਨੀ ਅੰਪਾਇਰ ਕੋਲ ਆਇਆ ਅਤੇ ਉਸ ਨਾਲ ਬਹਿਸ ਕਰਨ ਲੱਗ ਪਿਆ। ਅਭਿਸ਼ੇਕ ਨੇ 41 ਗੇਂਦਾਂ ਵਿੱਚ 6 ਛੱਕਿਆਂ ਅਤੇ 4 ਚੌਕਿਆਂ ਦੀ ਮਦਦ ਨਾਲ 74 ਦੌੜਾਂ ਬਣਾਈਆਂ। ਜਦੋਂ ਗਿੱਲ ਅੰਪਾਇਰ ਨਾਲ ਬਹਿਸ ਕਰ ਰਿਹਾ ਸੀ, ਤਾਂ ਅਭਿਸ਼ੇਕ ਸ਼ਰਮਾ ਉਸ ਕੋਲ ਆਇਆ ਅਤੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।

ਸ਼ੁਭਮਨ ਗਿੱਲ ਨੇ ਅਭਿਸ਼ੇਕ ਸ਼ਰਮਾ ਨੂੰ ਲੱਤ ਮਾਰੀ?

ਜਦੋਂ ਹੈਦਰਾਬਾਦ ਦੀ ਬੱਲੇਬਾਜ਼ੀ ਦੌਰਾਨ ਜਦੋ ਮੈਚ ਰੁਕਿਆ ਹੋਇਆ ਸੀ, ਤਾਂ ਫਿਜ਼ੀਓ ਅਭਿਸ਼ੇਕ ਸ਼ਰਮਾ ਨੂੰ ਦੇਖਣ ਲਈ ਮੈਦਾਨ 'ਤੇ ਆਏ ਸਨ, ਉਸ ਸਮੇਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਸ਼ੁਭਮਨ ਗਿੱਲ ਅਭਿਸ਼ੇਕ ਕੋਲ ਆਉਂਦਾ ਹੈ ਅਤੇ ਉਸਨੂੰ ਦੋ ਵਾਰ ਲੱਤ ਮਾਰਦਾ ਹੈ। ਭਾਵੇਂ ਇਹ ਮਜ਼ਾਕ ਵਿੱਚ ਸੀ, ਦੋਵੇਂ ਪੰਜਾਬ ਤੋਂ ਹਨ ਅਤੇ ਚੰਗੇ ਦੋਸਤ ਹਨ। ਮੈਚ ਤੋਂ ਬਾਅਦ ਵੀ ਦੋਵੇਂ ਇਕੱਠੇ ਦੇਖੇ ਗਏ।

ਇਹ ਵੀ ਪੜ੍ਹੋ : ਰਿਆਨ ਪਰਾਗ ਦੀ ਤੂਫਾਨੀ ਪਾਰੀ ਕੰਮ ਨਾ ਆਈ, KKR ਤੋਂ ਹਾਰੀ ਰਾਜਸਥਾਨ ਰਾਇਲਜ਼

SRH ਲਗਭਗ ਬਾਹਰ, GT ਪਲੇਆਫ ਵਿੱਚ ਪਹੁੰਚਣ ਦੀ ਮਜ਼ਬੂਤ ​​ਦਾਅਵੇਦਾਰ 

ਗੁਜਰਾਤ ਟਾਈਟਨਜ਼ ਨੇ 10 ਵਿੱਚੋਂ 7 ਮੈਚ ਜਿੱਤੇ ਹਨ ਅਤੇ ਇਸ ਸਮੇਂ 14 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਸਥਾਨ 'ਤੇ ਹੈ। ਗਿੱਲ ਦੀ ਕਪਤਾਨੀ ਹੇਠ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ ਅਤੇ ਇਹ ਪਲੇਆਫ ਵਿੱਚ ਪਹੁੰਚਣ ਦਾ ਮਜ਼ਬੂਤ ​​ਦਾਅਵੇਦਾਰ ਹੈ। ਦੂਜੇ ਪਾਸੇ, ਪਿਛਲੇ ਸਾਲ ਦੀ ਉਪ ਜੇਤੂ ਸਨਰਾਈਜ਼ਰਜ਼ ਹੈਦਰਾਬਾਦ ਦਾ ਪ੍ਰਦਰਸ਼ਨ ਇਸ ਸਾਲ ਨਿਰਾਸ਼ਾਜਨਕ ਰਿਹਾ ਹੈ। ਟੀਮ ਨੇ 10 ਵਿੱਚੋਂ ਸਿਰਫ਼ 3 ਮੈਚ ਜਿੱਤੇ ਹਨ, ਹੁਣ ਉਨ੍ਹਾਂ ਲਈ ਪਲੇਆਫ ਵਿੱਚ ਪਹੁੰਚਣਾ ਬਹੁਤ ਮੁਸ਼ਕਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News