ਪਹਿਲਗਾਮ ਹਮਲੇ ਦਾ IPL ''ਤੇ ਅਸਰ! ਅੱਜ ਗਰਾਊਂਡ ''ਤੇ ਨਹੀਂ ਹੋਵੇਗਾ...

Wednesday, Apr 23, 2025 - 11:56 AM (IST)

ਪਹਿਲਗਾਮ ਹਮਲੇ ਦਾ IPL ''ਤੇ ਅਸਰ! ਅੱਜ ਗਰਾਊਂਡ ''ਤੇ ਨਹੀਂ ਹੋਵੇਗਾ...

ਸਪੋਰਟਸ ਡੈਸਕ- ਮੰਗਲਵਾਰ ਨੂੰ ਕਸ਼ਮੀਰ ਦੇ ਪਹਿਲਗਾਮ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਬੇਕਸੂਰ ਭਾਰਤੀ ਨਾਗਰਿਕਾਂ ਦੇ ਸੋਗ 'ਚ ਸਾਰਾ ਦੇਸ਼ ਡੁੱਬਾ ਹੋਇਆ ਹੈ। ਇਸ ਗਮ ਦੇ ਮਾਹੌਲ 'ਚ ਹਰ ਕਿਸੇ ਦੀਆਂ ਅੱਖਾਂ ਨਮ ਹਨ। ਇਸੇ ਨੂੰ ਦੇਖਦੇ ਹੋਏ ਅੱਜ ਬੁੱਧਵਾਰ ਹੈਦਰਾਬਾਦ  ਤੇ ਮੁੰਬਈ ਵਿਚਾਲੇ ਖੇਡੇ ਜਾਣ ਵਾਲੇ ਆਈਪੀਐੱਲ ਦੇ 41 ਮੈਚ ਨਾਲ ਸਬੰਧਤ ਕੁਝ ਐਲਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ: IPL ਟੀਮ 'ਤੇ ਲੱਗੇ Match Fixing ਦੇ ਦੋਸ਼!

ਇਸ ਅਨੁਸਾਰ ਪਹਿਲਗਾਮ ਹਮਲੇ ਦੇ ਸੋਗ 'ਚ ਅੱਜ ਦੇ ਮੈਚ 'ਚ ਖਿਡਾਰੀ ਤੇ ਅੰਪਾਇਰ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹਣਗੇ। ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਕ ਮਿੰਟ ਦਾ ਮੌਨ ਰਖਿਆ ਜਾਵੇਗਾ। ਮੈਚ ਦੌਰਾਨ ਚੀਅਰ ਲੀਡਰਸ ਜਸ਼ਨ ਨਹੀਂ ਮਨਾਉਣਗੀਆਂ। ਅੱਜ ਦੇ ਮੈਚ ਦੌਰਾਨ ਆਤਿਸ਼ਬਾਜ਼ੀ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪਾਪਾ ਨਾਲ ਕਰਾਈ ਮੁਲਾਕਾਤ... ਅਨਾਇਆ ਬਾਂਗੜ ਤੇ ਟੀਮ ਇੰਡੀਆ ਦਾ ਇਹ ਕ੍ਰਿਕਟਰ ਇਕੱਠੇ ਆਏ ਨਜ਼ਰ

ਜ਼ਿਕਰਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਪਹਿਲਗਾਮ 'ਚ ਇਕ ਪ੍ਰਮੁੱਖ ਸੈਰ-ਸਪਾਟਾ ਵਾਲੀ ਥਾਂ 'ਤੇ ਮੰਗਲਵਾਰ ਨੂੰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ, ਜਿਸ ਵਿਚ 30 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਮਾਰੇ ਗਏ ਲੋਕਾਂ ਵਿਚ ਜ਼ਿਆਦਾਤਰ ਸੈਲਾਨੀਆਂ ਸਨ ਅਤੇ ਕਈ ਹੋਰ ਜ਼ਖ਼ਮੀ ਹੋ ਗਏ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News