ਡੋਪ ਟੈਸਟ ''ਚ ਫਸਿਆ ਇਹ ਖਿਡਾਰੀ, IPL ''ਤੇ ਲੱਗੀ ਪਾਬੰਦੀ
Sunday, May 04, 2025 - 01:09 AM (IST)

ਜੋਹਾਨਸਬਰਗ (ਭਾਸ਼ਾ)– ਦੁਨੀਆ ਦੇ ਚੋਟੀ ਦੇ ਤੇਜ਼ ਗੇਂਦਬਾਜ਼ਾਂ ਵਿਚ ਸ਼ਾਮਲ ਕੈਗਿਸੋ ਰਬਾਡਾ ਨੇ ਸ਼ਨੀਵਾਰ ਨੂੰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਉਸ ਨੇ ਆਈ. ਪੀ. ਐੱਲ. ਦਾ ਮੌਜੂਦਾ ਸੈਸ਼ਨ ਇਸ ਲਈ ਛੱਡ ਦਿੱਤਾ ਹੈ ਕਿਉਂਕਿ ਉਹ ‘ਮੌਜ ਮਸਤੀ ਦੇ ਲਈ ਨਸ਼ੇ’ ਵਿਚ ਇਸਤੇਮਾਲ ਹੋਣ ਵਾਲੇ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦੇ ਕਾਰਨ ਅਸਥਾਈ ਤੌਰ ’ਤੇ ਪਾਬੰਦੀ ਝੱਲ ਰਿਹਾ ਹੈ।
ਦੱਖਣੀ ਅਫਰੀਕਾ ਦੇ ਇਸ ਤੇਜ਼ ਗੇਂਦਬਾਜ਼ ਨੇ ਪਿਛਲੇ ਮਹੀਨੇ ਗੁਜਰਾਤ ਟਾਈਟਨਜ਼ ਲਈ 2 ਮੈਚ ਖੇਡਣ ਤੋਂ ਬਾਅਦ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਈ. ਪੀ. ਐੱਲ. ਛੱਡ ਦਿੱਤਾ ਸੀ। ਗੁਜਰਾਤ ਨੇ ਆਈ. ਪੀ. ਐੱਲ. ਨਿਲਾਮੀ ਵਿਚ ਰਬਾਡਾ ਲਈ 10.75 ਕਰੋੜ ਰੁਪਏ ਖਰਚ ਕੀਤੇ ਸਨ। ਰਬਾਡਾ ਇਸ ਮਹੀਨੇ ਦੇ ਆਖਿਰ ਵਿਚ 30 ਸਾਲ ਦਾ ਹੋ ਜਾਵੇਗਾ।ਰਬਾਡਾ ਨੇ ਆਪਣੀ ਗਲਤੀ ਲਈ ਮੁਆਫੀ ਮੰਗਦੇ ਹੋਏ ਕਿਹਾ, ‘‘ਜਿਵੇਂ ਖਬਰਾਂ ਵਿਚ ਦੱਸਿਆ ਗਿਆ ਹੈ ਕਿ ਮੈਂ ਨਿੱਜੀ ਕਾਰਨਾਂ ਕਾਰਨ ਆਈ. ਪੀ. ਐੱਲ. ਵਿਚ ਹਿੱਸਾ ਲੈਣ ਤੋਂ ਬਾਅਦ ਦੱਖਣੀ ਅਫਰੀਕਾ ਪਰਤਿਆ ਹਾਂ।
ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਜਾਂਚ 'ਚ ਅਜਿਹੇ ਪਾਬੰਦੀਸ਼ੁਦਾ ਪਦਾਰਥ ਦੀ ਪੁਸ਼ਟੀ ਹੋਈ ਹੈ, ਜਿਸਦਾ ਇਸਤੇਮਾਲ ਨਸ਼ੇ ਵਿਚ ਮੌਜ ਮਸਤੀ ਲਈ ਕੀਤਾ ਜਾਂਦਾ ਹੈ।’’ਇਸ ਬਿਆਨ ਵਿਚ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਸ ਦੇ ਨਮੂਨੇ ਵਿਚ ਕਿਸ ਪਦਾਰਥ ਦੀ ਪੁਸ਼ਟੀ ਹੋਈ ਹੈ।