IPL 2025 : ਕੋਲਕਾਤਾ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਦਾ ਫੈਸਲਾ, ਦੇਖੋ ਪਲੇਇੰਗ 11
Monday, Apr 21, 2025 - 07:05 PM (IST)

ਕੋਲਕਾਤਾ– ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦਾ 39ਵਾਂ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਅਤੇ ਗੁਜਰਾਤ ਟਾਈਟਨਜ਼ ਵਿਚਾਲੇ ਕੋਲਕਾਤਾ ਦੇ ਇਡਨ ਗਾਰਡਨ 'ਚ ਖੇਡਿਆ ਜਾਵੇਗਾ। ਮੌਜੂਦਾ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਅੰਕ ਸੂਚੀ ਵਿਚ ਚੋਟੀ ’ਤੇ ਕਾਬਜ਼ ਗੁਜਰਾਤ ਟਾਈਟਨਜ਼ ਵਿਰੁੱਧ ਅੱਜ ਨੂੰ ਇੱਥੇ ਹੋਣ ਵਾਲੇ ਮੈਚ ਵਿਚ ਆਪਣੇ ਬੱਲੇਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਕੋਲਕਾਤਾ ਦੀ ਟੀਮ ਪੰਜਾਬ ਕਿੰਗਜ਼ ਵਿਰੁੱਧ ਆਪਣੇ ਪਹਿਲੇ ਮੈਚ ਵਿਚ 112 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 95 ਦੌੜਾਂ ’ਤੇ ਢੇਰ ਹੋ ਗਈ ਸੀ। ਉਸਦੀ ਟੀਮ ਮੈਨੇਜਮੈਂਟ ਬੱਲੇਬਾਜ਼ਾਂ ਦੇ ਇਸ ਖਰਾਬ ਪ੍ਰਦਰਸ਼ਨ ਤੋਂ ਨਿਸ਼ਚਿਤ ਰੂਪ ਨਾਲ ਚਿੰਤਾ ਵਿਚ ਹੋਵੇਗੀ।ਕੋਲਕਾਤਾ ਨੇ ਹਾਲਾਂਕਿ ਆਪਣੇ ਸਾਬਕਾ ਸਹਾਇਕ ਕੋਚ ਅਭਿਸ਼ੇਕ ਨਾਇਰ ਨੂੰ ਫਿਰ ਤੋਂ ਆਪਣੀ ਟੀਮ ਮੈਨੇਜਮੈਂਟ ਨਾਲ ਜੋੜਿਆ ਹੈ। ਨਾਇਰ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਹਾਲ ਹੀ ਵਿਚ ਰਾਸ਼ਟਰੀ ਟੀਮ ਦੇ ਸਹਾਇਕ ਕੋਚ ਅਹੁਦੇ ਤੋਂ ਹਟਾ ਦਿੱਤਾ ਸੀ। ਕੋਲਕਾਤਾ ਨੇ ਇਸ ਦੇ ਤੁਰੰਤ ਬਾਅਦ ਉਸ ਨੂੰ ਆਪਣੀ ਟੀਮ ਨਾਲ ਜੋੜ ਲਿਆ ਸੀ।
ਕੇ. ਕੇ. ਆਰ. ਦੇ ਸਹਾਇਕ ਕੋਚ ਨਾਇਰ ਦੀ ਘਰ ਵਾਪਸੀ ਨਾਲ ਨਿਸ਼ਚਿਤ ਰੂਪ ਨਾਲ ਟੀਮ ਨੂੰ ਉਤਸ਼ਾਹ ਮਿਲੇਗਾ, ਜਿਸ ਦੇ ਮੌਜੂਦਾ ਸਮੇਂ ਵਿਚ 7 ਮੈਚਾਂ ਵਿਚ 6 ਅੰਕ ਹਨ ਤੇ ਪਲੇਅ ਆਫ ਦੀ ਦੌੜ ਵਿਚ ਬਣੇ ਰਹਿਣ ਲਈ ਉਸ ਨੂੰ ਆਪਣੇ ਬਾਕੀ 7 ਮੈਚਾਂ ਵਿਚੋਂ ਘੱਟ ਤੋਂ ਘੱਟ 5 ਮੈਚ ਜਿੱਤਣ ਦੀ ਲੋੜ ਹੈ। ਨਾਇਰ ਨੇ ਪਹਿਲਾਂ ਹੀ ਉਪ ਕਪਤਾਨ ਵੈਂਕਟੇਸ਼ ਅਈਅਰ ਤੇ ਰਮਨਦੀਪ ਸਿੰਘ ਵਰਗੇ ਬੱਲੇਬਾਜ਼ਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੀ ਇਸ ਸੈਸ਼ਨ ਦੀ ਕਮਜ਼ੋਰ ਕੜੀ ਹੈ। ਇਸ ਸੈਸ਼ਨ ਵਿਚ 23.75 ਕਰੋੜ ਰੁਪਏ ਦੇ ਨਾਲ ਟੀਮ ਦੇ ਸਭ ਤੋਂ ਮਹਿੰਗੇ ਖਿਡਾਰੀ ਅਈਅਰ ਨੇ 24.20 ਦੀ ਔਸਤ ਨਾਲ ਸਿਰਫ 121 ਦੌੜਾਂ ਬਣਾਈਆਂ ਹਨ ਜਦਕਿ ਰਮਨਦੀਪ 6 ਪਾਰੀਆਂ ਵਿਚ ਸਿਰਫ 29 ਦੌੜਾਂ ਹੀ ਬਣਾ ਸਕਿਆ ਹੈ। ਆਂਦ੍ਰੇ ਰਸੇਲ ਦੇ ਨਾਂ 5 ਪਾਰੀਆਂ ਵਿਚ ਸਿਰਫ 34 ਦੌੜਾਂ ਦਰਜ ਹਨ ਜਦਕਿ ਰਿੰਕੂ ਸਿੰਘ ਨੇ 38.66 ਦੀ ਔਸਤ ਨਾਲ 116 ਦੌੜਾਂ ਬਣਾਈਆਂ ਹਨ। ਬੱਲੇਬਾਜ਼ਾਂ ਵਿਚ ਸਿਰਫ ਕਪਤਾਨ ਅਜਿੰਕਯ ਰਹਾਨੇ (221 ਦੌੜਾਂ) ਤੇ ਨੌਜਵਾਨ ਅੰਗਕ੍ਰਿਸ਼ ਰਘੂਵੰਸ਼ੀ (170 ਦੌੜਾਂ) ਨੇ ਹੀ ਚੰਗਾ ਪ੍ਰਦਰਸ਼ਨ ਕੀਤਾ ਹੈ। ਚੋਟੀਕ੍ਰਮ ਵਿਚ ਕਵਿੰਟਨ ਡੀ ਕੌਕ ਤੇ ਸੁਨੀਲ ਨਾਰਾਇਣ ਨੇ ਕੁਝ ਮੈਚਾਂ ਵਿਚ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਹੈ ਪਰ ਉਸਦੇ ਪ੍ਰਦਰਸ਼ਨ ਵਿਚ ਹੀ ਨਿਰੰਤਰਤਾ ਦੀ ਘਾਟ ਹੈ।
ਸੰਭਾਵੀ XII: ਸੁਨੀਲ ਨਾਰਾਇਣ, ਕੁਇੰਟਨ ਡੀ ਕਾਕ, ਅਜਿੰਕਿਆ ਰਹਾਣੇ (ਸੀ), ਵੈਂਕਟੇਸ਼ ਅਈਅਰ, ਅੰਗਕ੍ਰਿਸ਼ ਰਘੂਵੰਸ਼ੀ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਹਰਸ਼ਿਤ ਰਾਣਾ, ਐਨਰਿਕ ਨੌਰਟਜੇ, ਵੈਭਵ ਅਰੋੜਾ, ਵਰੁਣ ਚੱਕਰਵਰਤੀ।
ਸੰਭਾਵਿਤ XII: ਸ਼ੁਭਮਨ ਗਿੱਲ (ਸੀ), ਸਾਈ ਸੁਧਰਸਨ, ਜੋਸ ਬਟਲਰ (ਡਬਲਿਊ.ਕੇ.), ਸ਼ੇਰਫਨੇ ਰਦਰਫੋਰਡ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਅਰਸ਼ਦ ਖਾਨ, ਰਾਸ਼ਿਦ ਖਾਨ, ਰਵਿਸ਼੍ਰੀਨਿਵਾਸਨ ਸਾਈ ਕਿਸ਼ੋਰ, ਮੁਹੰਮਦ ਸਿਰਾਜ, ਪ੍ਰਸੀਦ ਕ੍ਰਿਸ਼ਨ, ਇਸ਼ਾਂਤ ਸ਼ਰਮਾ/ਵਾਸ਼ਿੰਗਟਨ ਸੁੰਦਰ