IPL 2025: ਕੋਲਕਾਤਾ ਨੇ ਦਿੱਲੀ ਨੂੰ ਦਿੱਤਾ 205 ਦੌੜਾਂ ਦਾ ਟੀਚਾ

Tuesday, Apr 29, 2025 - 09:32 PM (IST)

IPL 2025: ਕੋਲਕਾਤਾ ਨੇ ਦਿੱਲੀ ਨੂੰ ਦਿੱਤਾ 205 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੇ 48ਵੇਂ ਮੈਚ ਵਿੱਚ ਅੱਜ ਦਿੱਲੀ ਕੈਪੀਟਲਜ਼ (DC) ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਹ ਮੈਚ ਦਿੱਲੀ ਦੇ ਅਰੁਨ ਜੇਤਲੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਦਿੱਲੀ ਦੇ ਕਪਤਾਨ ਅਕਸ਼ਰ ਪਟੇਲ ਨੇ ਟਾਸ ਜਿੱਤ ਕੇ ਕੇਕੇਆਰ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਸਾਹਮਣੇ ਜਿੱਤ ਲਈ 205 ਦੌੜਾਂ ਦਾ ਟੀਚਾ ਰੱਖਿਆ ਹੈ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਕੋਲਕਾਤਾ ਨਾਈਟ ਰਾਈਡਰਜ਼ ਦੀ ਸ਼ੁਰੂਆਤ ਸ਼ਾਨਦਾਰ ਰਹੀ। ਗੁਰਬਾਜ਼ ਅਤੇ ਸੁਨੀਲ ਨਾਰਾਇਣ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਪਰ ਗੁਰਬਾਜ਼ ਦਾ ਵਿਕਟ ਤੀਜੇ ਓਵਰ ਵਿੱਚ 48 ਦੇ ਸਕੋਰ 'ਤੇ ਡਿੱਗ ਗਿਆ। ਇਸ ਤੋਂ ਬਾਅਦ ਰਹਾਣੇ ਨੇ ਕਮਾਨ ਸੰਭਾਲ ਲਈ। ਕੋਲਕਾਤਾ ਨੂੰ ਦੂਜਾ ਝਟਕਾ 85 ਦੇ ਸਕੋਰ 'ਤੇ ਲੱਗਾ ਜਦੋਂ ਨਰੇਨ 27 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ ਕਪਤਾਨ ਰਹਾਣੇ ਦਾ ਵਿਕਟ 8ਵੇਂ ਓਵਰ ਵਿੱਚ ਡਿੱਗ ਗਿਆ। ਰਹਾਣੇ ਨੇ 26 ਦੌੜਾਂ ਬਣਾਈਆਂ। 

ਇਸ ਤੋਂ ਬਾਅਦ 10ਵੇਂ ਓਵਰ ਵਿੱਚ ਵੈਂਕਟੇਸ਼ ਅਈਅਰ ਆਊਟ ਹੋ ਗਿਆ। ਅਈਅਰ ਇੱਕ ਵਾਰ ਫਿਰ ਫਲਾਪ ਰਿਹਾ, ਉਸਨੇ ਸਿਰਫ਼ 7 ਦੌੜਾਂ ਹੀ ਬਣਾ ਸਕਿਆ। 10 ਓਵਰਾਂ ਤੋਂ ਬਾਅਦ ਕੇਕੇਆਰ ਦਾ ਸਕੋਰ 117-4 ਸੀ। ਇਸ ਤੋਂ ਬਾਅਦ, ਰਿੰਕੂ ਸਿੰਘ ਅਤੇ ਅੰਗਕ੍ਰਿਸ਼ ਰਘੂਵੰਸ਼ੀ ਵਿਚਕਾਰ ਚੰਗੀ ਸਾਂਝੇਦਾਰੀ ਹੋਈ। ਪਰ 61 ਦੌੜਾਂ ਦੀ ਸਾਂਝੇਦਾਰੀ 17ਵੇਂ ਓਵਰ ਵਿੱਚ ਟੁੱਟ ਗਈ ਜਦੋਂ ਅੰਗਕ੍ਰਿਸ਼ ਰਘੂਵੰਸ਼ੀ 44 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਅਗਲੇ ਹੀ ਓਵਰ ਵਿੱਚ ਰਿੰਕੂ ਸਿੰਘ ਵੀ 36 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਤੋਂ ਬਾਅਦ, ਰਸਲ ਨੇ ਇੱਕ ਛੋਟੀ ਜਿਹੀ ਤੂਫਾਨੀ ਪਾਰੀ ਖੇਡੀ, ਜਿਸ ਦੇ ਆਧਾਰ 'ਤੇ ਕੇਕੇਆਰ ਨੇ ਦਿੱਲੀ ਨੂੰ 205 ਦੌੜਾਂ ਦਾ ਟੀਚਾ ਦਿੱਤਾ।


author

Rakesh

Content Editor

Related News