ਬਿਨਾ ਕੋਈ ਬੋਗੀ ਕੀਤੇ ਸ਼ੁਭੰਕਰ ਸ਼ਰਮਾ 20ਵੇਂ ਸਥਾਨ 'ਤੇ
Friday, Jul 19, 2019 - 05:29 PM (IST)

ਪੋਰਟਰਸ਼— ਗੋਲਫ ਖੇਡ ਜਗਤ ਦੀਆਂ ਪ੍ਰਮੁੱਖ ਖੇਡਾਂ 'ਚ ਸ਼ੁਮਾਰ ਹੈ। ਗੋਲਫ ਭਾਰਤ 'ਚ ਕਾਫੀ ਪ੍ਰਸਿੱਧ ਹੈ। ਭਾਰਤ ਨੇ ਗੋਲਫ ਦੇ ਕਈ ਪ੍ਰਮੁੱਖ ਖਿਡਾਰੀ ਦਿੱਤੇ ਹਨ। ਅਨਿਰਬਾਨ ਲਾਹਿੜੀ, ਐੱਸ.ਐੱਸ.ਪੀ. ਚੌਰਸੀਆਂ ਅਤੇ ਗਗਨਜੀਤ ਭੁੱਲਰ ਭਾਰਤ ਦੇ ਪ੍ਰਮੁੱਖ ਗੋਲਫਰ ਹਨ। ਇਨ੍ਹਾਂ ਖਿਡਾਰੀਆਂ ਦੀ ਤਰ੍ਹਾਂ ਸ਼ੁਭੰਕਰ ਸ਼ਰਮਾ ਵੀ ਭਾਰਤ ਦਾ ਇਕ ਉਭਰਦਾ ਹੋਇਆ ਪ੍ਰਮੁੱਖ ਉਭਰਦਾ ਹੋਇਆ ਖਿਡਾਰੀ ਹੈ ਜਿਸ ਨੇ ਬਹੁਤ ਹੀ ਘੱਟ ਉਮਰ 'ਚ ਗੋਲਫ ਦੀ ਦੁਨੀਆ 'ਚ ਆਪਣਾ ਨਾਂ ਕਮਾਇਆ ਹੈ।
ਸ਼ੁਭੰਕਰ ਸ਼ਰਮਾ ਨੇ 148ਵੀਂ ਓਵਰ ਚੈਂਪੀਅਨਸ਼ਿਪ ਦੇ ਪਹਿਲੇ ਇਕ ਅੰਡਰ 70 ਦਾ ਬੋਗੀ ਰਹਿਤ ਸਕੋਰ ਕਰਕੇ ਸਾਂਝੇ 20ਵੇਂ ਸਥਾਨ 'ਤੇ ਰਹੇ। ਦੁਨੀਆ ਦੇ ਨੰਬਰ ਇਕ ਖਿਡਾਰੀ ਬਰੁਕਸ ਕੋਪਕਾ ਦੇ ਨਾਲ ਖੇਡ ਰਹੇ ਸ਼ਰਮਾ ਚੋਟੀ 'ਤੇ ਕਾਬਜ ਜੇਬੀ ਹੋਮਸ ਤੋਂ ਚਾਰ ਸ਼ਾਟ ਪਿੱਛੇ ਹਨ। ਆਇਰਲੈਂਡ ਦੇ ਸ਼ੇਨ ਲੌਰੀ 13 ਹੋਰ ਖਿਡਾਰੀਆਂ ਦੇ ਨਾਲ ਦੂਜੇ ਸਥਾਨ 'ਤੇ ਹਨ।