ਸ਼ੁਭੰਕਰ ਸ਼ਰਮਾ 48ਵੇਂ ਸਥਾਨ ''ਤੇ ਰਹੇ, ਹੈਟਨ ਨੇ ਜਿੱਤਿਆ ਖਿਤਾਬ
Monday, Oct 12, 2020 - 03:25 PM (IST)
ਵੈਂਟਵਰਥ—ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਚੌਥੇ ਅਤੇ ਆਖਰੀ ਦੌਰ 'ਤੇ ਖਰਾਬ ਸ਼ੁਰੂਆਤ ਤੋਂ ਉਭਰ ਕੇ ਇਕ ਓਵਰ 73 ਦਾ ਕਾਰਡ ਖੇਡਿਆ ਜਿਸ 'ਚ ਉਹ ਬੀ.ਐੱਮ.ਡਬਲਿਊ. ਪੀ.ਜੀ.ਓ. ਗੋਲਫ ਚੈਂਪੀਅਨਸ਼ਿੱਪ 'ਚ ਸੰਯੁਕਤ 48ਵੇਂ ਸਥਾਨ 'ਤੇ ਰਹੇ। ਸ਼ਰਮਾ ਪਹਿਲਾਂ 11 ਹੋਲ ਦੇ ਬਾਅਦ ਤਿੰਨ ਓਵਰ 'ਤੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਦਿਨ ਦੀ ਪਹਿਲੀ ਬਰਡੀ ਬਣਾਈ ਪਰ 14ਵੇਂ ਹੋਲ 'ਚ ਫਿਰ ਤੋਂ ਬੋਗੀ ਕਰ ਗਏ।
ਉਨ੍ਹਾਂ ਨੇ ਹਾਲਾਂਕਿ ਆਖਰੀ ਦੋ ਹੋਲ 'ਚ ਬਰਡੀ ਬਣਾਈ ਅਤੇ ਕੁੱਲ ਈਵਨ ਪਾਰ 288 ਦੇ ਸਕੋਰ ਦੇ ਨਾਲ ਹਫਤਾਵਾਰ ਦਾ ਅੰਤ ਕੀਤਾ। ਸਥਾਨਕ ਖਿਡਾਰੀ ਟਾਇਰੇਲ ਹੈਟਨ ਨੇ ਫ੍ਰਾਂਸ ਦੇ ਵਿਕਟਰ ਪੇਰੇਜ ਤੋਂ ਮਿਲੀ ਸਖ਼ਤ ਚੁਣੌਤੀ ਦੇ ਬਾਵਜੂਦ ਆਪਣੇ 29ਵੇਂ ਜਨਮਦਿਨ ਤੋਂ ਪਹਿਲਾਂ ਖਿਤਾਬ ਜਿੱਤਿਆ। ਉਨ੍ਹਾਂ ਨੇ ਆਖਰੀ ਦੌਰ 'ਚ ਪੰਜ ਅੰਡਰ 67 ਦਾ ਕਾਰਡ ਖੇਡਿਆ ਅਤੇ ਚਾਰ ਸਟਰੋਕ ਤੋਂ ਜਿੱਤ ਦਰਜ ਕੀਤੀ।