ਸ਼ੁਭੰਕਰ ਮੇਜਰ ''ਚ ਕੱਟ ਹਾਸਲ ਕਰਨ ਵਾਲਾ ਪਹਿਲਾ ਸਭ ਤੋਂ ਨੌਜਵਾਨ ਭਾਰਤੀ ਬਣਿਆ

Saturday, Jul 21, 2018 - 08:34 AM (IST)

ਸ਼ੁਭੰਕਰ ਮੇਜਰ ''ਚ ਕੱਟ ਹਾਸਲ ਕਰਨ ਵਾਲਾ ਪਹਿਲਾ ਸਭ ਤੋਂ ਨੌਜਵਾਨ ਭਾਰਤੀ ਬਣਿਆ

ਕਾਰਨਾਓਸਟੀ (ਸਕਾਟਲੈਂਡ)— ਸ਼ੁਭੰਕਰ ਸ਼ਰਮਾ 147ਵੀਂ ਓਪਨ ਚੈਂਪੀਅਨਸ਼ਿਪ ਵਿਚ ਅੱਜ ਇੱਥੇ ਕੱਟ ਹਾਸਲ ਕਰ ਕੇ ਕਿਸੇ ਮੇਜਰ ਟੂਰਨਾਮੈਂਟ ਵਿਚ ਕੱਟ ਹਾਸਲ ਕਰਨ ਵਾਲਾ ਸਭ ਤੋਂ ਨੌਜਵਾਨ ਭਾਰਤੀ ਗੋਲਫਰ ਬਣ ਗਿਆ। 
ਆਪਣਾ 22ਵਾਂ ਜਨਮ ਦਿਨ ਮਨਾ ਰਹੇ ਸ਼ੁਭੰਕਰ ਨੇ ਬੈਕ ਨਾਈਨ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਦੂਜੇ ਦੌਰ ਵਿਚ ਅੱਜ 71 ਦਾ ਕਾਰਡ ਖੇਡਿਆ। ਇਸ ਦੌਰ ਤੋਂ ਬਾਅਦ ਉਸਦਾ ਕੁਲ ਸਕੋਰ 144 ਦਾ ਹੈ ਤੇ ਉਹ ਸਾਂਝੇ ਤੌਰ 'ਤੇ 53ਵੇਂ ਸਥਾਨ 'ਤੇ ਹੈ। ਮਾਸਟਰਸ 2007 ਤੇ 2015 ਵਚ ਓਪਨ ਚੈਂਪੀਅਨਸ਼ਿਪ ਦੇ ਜੇਤੂ ਜਾਸ਼ ਜਾਨਸਨ ਦੂਜੇ ਦੌਰ ਵਿਚ ਚਾਰ ਅੰਡਰ 67 ਦਾ ਕਾਰਡ ਖੇਡ ਕੇ ਚੋਟੀ 'ਤੇ ਪਹੁੰਚ ਗਿਆ ਹੈ। ਉਸਦਾ ਕੁਲ ਸਕੋਰ ਛੇ ਅੰਡਰ ਦਾ ਹੈ।


Related News