ਸ਼ੁਭੰਕਰ ਕੋਰਸ ਰਿਕਾਰਡ ਨਾਲ ਆਇਰਿਸ਼ ਓਪਨ ਦੇ ਟਾਪ-15 ’ਚ ਪਹੁੰਚਿਆ

Sunday, Sep 15, 2024 - 05:04 PM (IST)

ਰਾਇਲ ਕਾਊਂਟੀ ਡਾਊਨ (ਉੱਤਰੀ ਆਇਰਲੈਂਡ), (ਭਾਸ਼ਾ)– ਸ਼ੁਭੰਕਰ ਸ਼ਰਮਾ ਆਇਰਿਸ਼ ਓਪਨ ਦੇ ਦੂਜੇ ਦੌਰ ਵਿਚ ਛੇ ਅੰਡਰ 65 ਦੇ ਕੋਰਸ ਰਿਕਾਰਡ ਦੇ ਨਾਲ ਸ਼ਾਨਦਾਰ ਵਾਪਸੀ ਕਰਦੇ ਹੋਏ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਪਹੁੰਚ ਗਿਆ। ਸ਼ੁਰੂਆਤੀ ਦੌਰ ਵਿਚ ਚਾਰ ਓਵਰ 75 ਦਾ ਨਿਰਾਸ਼ਾਜਨਕ ਕਾਰਡ ਖੇਡਣ ਵਾਲੇ ਸ਼ੁਭੰਕਰ ਨੇ ਦੂਜੇ ਦੌਰ ਵਿਚ ਕਮਾਲ ਦਾ ਪ੍ਰਦਰਸ਼ਨ ਕਰਦੇ ਹੋਏ ਆਸਾਨੀ ਨਾਲ ਕੱਟ ਵਿਚ ਜਗ੍ਹਾ ਬਣਾ ਲਈ।

ਪਾਰ 71 ਦੇ ਕੋਰਸ ’ਤੇ ਦੋ ਦੌਰ ਤੋਂ ਬਾਅਦ ਉਸਦਾ ਕੁੱਲ ਸਕੋਰ ਦੋ ਅੰਡਰ ਹੈ। ਉਸ ਨੇ ਦੂਜੇ ਦੌਰ ਦੇ ਸ਼ੁਰੂਆਤੀ ਤਿੰਨ ਹੋਲ ਵਿਚ ਲਗਾਤਾਰ ਤਿੰਨ ਬਰਡੀਆਂ ਲਗਾਉਣ ਤੋਂ ਬਾਅਦ ਪੰਜਵੇਂ ਤੇ 8ਵੇਂ ਹੋਲ ਵਿਚ ਇਸ ਕਾਰਨਾਮੇ ਨੂੰ ਦੁਹਰਾਇਆ। ਉਸ ਨੇ 11ਵੇਂ, 12ਵੇਂ, 17ਵੇਂ ਤੇ 18ਵੇਂ ਹੋਲ ਵਿਚ ਵੀ ਬਰਡੀ ਲਗਾਈ ਜਦਕਿ ਚੌਥੇ, ਛੇਵੇਂ ਤੇ 15ਵੇਂ ਹੋਲ ਵਿਚ ਬੋਗੀ ਕਰ ਬੈਠਾ।


Tarsem Singh

Content Editor

Related News