Commonwealth ਮੈਡਲ ਜੇਤੂਆਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ
Sunday, Aug 09, 2026 - 07:26 PM (IST)
ਨੈਸ਼ਨਲ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਆਪਣੇ ਦਿੱਲੀ ਸਥਿਤ ਨਿਵਾਸ ਸਥਾਨ 'ਤੇ 2026 ਗਲਾਸਗੋ ਰਾਸ਼ਟਰਮੰਡਲ ਖੇਡਾਂ ਦੇ ਮੈਡਲ ਜੇਤੂ ਭਾਰਤੀ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਪ੍ਰਧਾਨ ਮੰਤਰੀ ਨੇ ਭਵਿੱਖ ਦੀਆਂ ਪ੍ਰਤੀਯੋਗਤਾਵਾਂ ਲਈ ਉਨ੍ਹਾਂ ਦਾ ਮਾਰਗਦਰਸ਼ਨ ਵੀ ਕੀਤਾ।
ਇਸ ਮੁਲਾਕਾਤ ਵਿੱਚ ਹਰਿਆਣਾ ਦੇ ਉਹ 11 ਖਿਡਾਰੀ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦੇਸ਼ ਦੀ ਝੋਲੀ ਵਿੱਚ 11 ਤਗਮੇ (7 ਗੋਲਡ, 2 ਸਿਲਵਰ ਅਤੇ 2 ਕਾਂਸੀ) ਪਾਏ ਹਨ। ਖਾਸ ਤੌਰ 'ਤੇ ਮੁੱਕੇਬਾਜ਼ੀ ਵਿੱਚ ਹਰਿਆਣਾ ਦਾ ਦਬਦਬਾ ਰਿਹਾ, ਜਿੱਥੇ ਖਿਡਾਰੀਆਂ ਨੇ 6 ਗੋਲਡ ਅਤੇ 1 ਸਿਲਵਰ ਮੈਡਲ ਜਿੱਤਿਆ। ਭਿਵਾਨੀ ਦੇ ਧਨਾਣਾ ਪਿੰਡ ਦੀ ਰਹਿਣ ਵਾਲੀ ਸਾਕਸ਼ੀ ਚੌਧਰੀ ਨੇ 51 ਕਿਲੋ ਮੁੱਕੇਬਾਜ਼ੀ ਸ਼੍ਰੇਣੀ ਵਿੱਚ ਗੋਲਡ ਮੈਡਲ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਮੁਲਾਕਾਤ ਦੌਰਾਨ ਸਾਕਸ਼ੀ ਚੌਧਰੀ ਨੇ ਪ੍ਰਧਾਨ ਮੰਤਰੀ ਨਾਲ ਇੱਕ ਵੀਡੀਓ ਵੀ ਬਣਾਈ, ਜਿਸ ਨੂੰ ਪੀ.ਐਮ. ਮੋਦੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ।
ਸਾਕਸ਼ੀ ਨੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਮਿਲ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਅਤੇ ਪੀ.ਐਮ. ਮੋਦੀ ਬਹੁਤ ਹੀ 'ਨਿਮਰ' ਇਨਸਾਨ ਹਨ। ਭਾਰਤ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕੁੱਲ 39 ਮੈਡਲ (13 ਗੋਲਡ, 17 ਸਿਲਵਰ ਅਤੇ 9 ਬ੍ਰੌਂਜ਼) ਜਿੱਤ ਕੇ ਓਵਰਆਲ ਚੌਥਾ ਸਥਾਨ ਹਾਸਲ ਕੀਤਾ ਹੈ। ਭਾਰਤ ਦੇ ਕੁੱਲ ਮੈਡਲਾਂ ਵਿੱਚ ਸਭ ਤੋਂ ਵੱਡਾ ਯੋਗਦਾਨ ਬਾਕਸਿੰਗ ਦਾ ਰਿਹਾ, ਜਿਸ ਵਿੱਚ 7 ਗੋਲਡ ਸਮੇਤ ਕੁੱਲ 10 ਮੈਡਲ ਆਏ। ਇਸ ਤੋਂ ਇਲਾਵਾ ਐਥਲੈਟਿਕਸ ਵਿੱਚ 10, ਵੇਟਲਿਫਟਿੰਗ ਵਿੱਚ 8, ਪੈਰਾ ਐਥਲੈਟਿਕਸ ਵਿੱਚ 6, ਜੂਡੋ ਵਿੱਚ 4 ਅਤੇ ਪੈਰਾ ਪਾਵਰਲਿਫਟਿੰਗ ਵਿੱਚ 1 ਮੈਡਲ ਹਾਸਲ ਹੋਇਆ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਨਾਅਰਾ ਦਿੱਤਾ, "ਜੋ ਖੇਡੇਗਾ, ਉਹ ਖਿਲੇਗਾ, ਆਲਵੇਜ਼ ਚੀਅਰ ਫਾਰ ਭਾਰਤ"। ਉਨ੍ਹਾਂ ਨੇ ਖਿਡਾਰੀਆਂ ਤੋਂ 'ਭਾਰਤ ਮਾਤਾ ਕੀ ਜੈ' ਦੇ ਨਾਅਰੇ ਵੀ ਲਗਵਾਏ। ਸਟਾਰ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਅਤੇ ਵੇਟਲਿਫਟਰ ਮੀਰਾਬਾਈ ਚਾਨੂੰ ਨੇ ਵੀ ਪ੍ਰਧਾਨ ਮੰਤਰੀ ਨਾਲ ਆਪਣੇ ਅਨੁਭਵ ਸਾਂਝੇ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
