ਅਬੂ ਧਾਬੀ ਵਿੱਚ ਸ਼ੁਭੰਕਰ 32ਵੇਂ ਸਥਾਨ ''ਤੇ, ਵਾਰਿੰਗ ਨੂੰ ਖਿਤਾਬ ਮਿਲਿਆ
Monday, Nov 11, 2024 - 02:04 PM (IST)

ਆਬੂ ਧਾਬੀ- ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਆਖਰੀ ਦੌਰ ਵਿਚ ਸੱਤ ਅੰਡਰ-65 ਦਾ ਟੂਰਨਾਮੈਂਟ ਦਾ ਆਪਣਾ ਸਰਵੋਤਮ ਪ੍ਰਦਰਸ਼ਨ ਕਰਦੋ ਹੋਏ ਐਚਐਸਬੀਸੀ ਅਬੂ ਧਾਬੀ ਚੈਂਪੀਅਨਸ਼ਿਪ 'ਚ ਸੰਯੁਕਤ 32ਵੇਂ ਸਥਾਨ 'ਤੇ ਰਹੇ। ਪਹਿਲੇ ਦੋ ਗੇੜਾਂ ਵਿੱਚ 71 ਅਤੇ 73 ਦਾ ਸਕੋਰ ਬਣਾਉਣ ਤੋਂ ਬਾਅਦ, ਸ਼ੁਭੰਕਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਖਰੀ ਦੋ ਗੇੜਾਂ ਵਿੱਚ 66 ਅਤੇ 65 ਦਾ ਸਕੋਰ ਬਣਾਇਆ। ਸ਼ੁਭੰਕਰ ਨੇ ਫਾਈਨਲ ਗੇੜ ਵਿੱਚ ਸੱਤ ਬਰਡੀ, ਇੱਕ ਈਗਲ ਅਤੇ ਦੋ ਬੋਗੀ ਨਾਲ ਸੱਤ ਅੰਡਰ ਬਣਾਏ। ਇੰਗਲੈਂਡ ਦੇ ਪਾਲ ਵਾਰਿੰਗ ਨੇ ਫਾਈਨਲ ਗੇੜ ਵਿੱਚ ਬੋਗੀ-ਮੁਕਤ 66 ਦਾ ਸਕੋਰ ਬਣਾ ਕੇ ਆਪਣਾ ਪਹਿਲਾ ਰੋਲੇਕਸ ਸੀਰੀਜ਼ ਖਿਤਾਬ ਜਿੱਤਣ ਲਈ 24 ਅੰਡਰ ਪਾਰ ਨਾਲ ਸਮਾਪਤ ਕੀਤਾ।