ਫ੍ਰੈਂਚ ਓਪਨ ਗੋਲਫ ’ਚ ਸ਼ੁਭੰਕਰ ਦੀ ਹੌਲੀ ਸ਼ੁਰੂਆਤ
Saturday, Oct 12, 2024 - 11:27 AM (IST)
ਪੈਰਿਸ (ਭਾਸ਼ਾ)– ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਦੀ ਖਰਾਬ ਫਾਰਮ ਜਾਰੀ ਰਹੀ ਤੇ ਫੈਡੇਕਸ ਓਪਨ ਡੇ ਫਰਾਂਸ ਦੇ ਪਹਿਲੇ ਦੌਰ ਵਿਚ ਇਕ ਓਵਰ 72 ਦਾ ਸਕੋਰ ਕਰਕੇ ਉਹ ਸਾਂਝੇ ਤੌਰ ’ਤੇ 77ਵੇਂ ਸਥਾਨ ’ਤੇ ਹੈ। ਸ਼ਰਮਾ ਨੇ 4 ਬਰਡੀਆਂ ਲਗਾਈਆਂ ਪਰ ਪੰਜ ਬੋਗੀਆਂ ਵੀ ਕੀਤੀਆਂ। ਹੁਣ ਕੱਟ ਵਿਚ ਪ੍ਰਵੇਸ਼ ਕਰਨ ਲਈ ਉਸ ਨੂੰ ਅਗਲੇ ਦੌਰ ਵਿਚ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ। ਇੰਗਲੈਂਡ ਦੇ ਜੋ ਡੀਨ ਦੇ ਨਾਲ ਥੋਰਬਯੋਰਨ ਓਲੇਸਨ ਤੇ ਜੇਸਪਰ ਸਵੇਨਸਨ ਨੇ ਸਿੰਗਲ ਬੜ੍ਹਤ ਬਣਾ ਲਈ ਹੈ, ਜਿਸ ਨੇ 6 ਅੰਡਰ 65 ਦਾ ਸਕੋਰ ਕੀਤਾ।