ਆਬੂ ਧਾਬੀ ''ਚ ਚੁਣੌਤੀ ਪੇਸ਼ ਕਰਨਗੇ ਸ਼ੁਭੰਕਰ, ਚੌਰਸੀਆ ਤੇ ਭੁੱਲਰ

01/15/2020 10:24:05 PM

ਨਵੀਂ ਦਿੱਲੀ— ਸ਼ੁਭੰਕਰ ਸ਼ਰਮਾ, ਐੱਸ. ਐੱਸ. ਪੀ. ਚੌਰਸੀਆ ਤੇ ਗਗਨਜੀਤ ਭੁੱਲਰ ਵੀਰਵਾਰ ਤੋਂ ਆਬੂ ਧਾਬੀ ਗੋਲਫ ਕਲੱਬ 'ਚ ਸ਼ੁਰੂ ਹੋ ਰਹੀ ਆਬੂ ਧਾਬੀ ਐੱਚ. ਐੱਸ. ਬੀ. ਸੀ. ਚੈਂਪੀਅਨਸ਼ਿਪ 'ਚ ਭਾਰਤੀ ਚੁਣੌਤੀ ਪੇਸ਼ ਕਰਨਗੇ। ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ ਸਪੋਰਟਸ ਚੈਨਲ 'ਤੇ ਕੀਤਾ ਜਾਵੇਗਾ। ਸ਼ੁਭੰਕਰ, ਚੌਰਸੀਆ ਤੇ ਭੁੱਲਰ ਨੇ ਸਾਲ 2019 ਦਾ ਅੰਤ ਮਾਰੀਸ਼ਸ ਓਪਨ 'ਚ ਨਿਰਾਸ਼ਾਜਨਕ ਢੰਗ ਨਾਲ ਕੀਤਾ ਸੀ ਜਿੱਥੇ ਤਿੰਨੇ ਕੱਟ ਪਾਰ ਨਹੀਂ ਕਰ ਸਕੇ ਸਨ। ਤਿੰਨੇ ਭਾਰਤੀ ਯੂਰਪੀਅਨ ਟੂਰ ਦੇ ਇਸ ਟੂਰਨਾਮੈਂਟ ਨਾਲ ਸਾਲ ਦੀ ਸਕਾਰਾਤਮਕ ਸ਼ੁਰੂਆਤ ਕਰਨਾ ਚਾਹੁੰਣਗੇ।


Gurdeep Singh

Content Editor

Related News