ਸ਼ੁਭਮਨ ਗਿੱਲ ਨੇ ਵਨ ਡੇ ਸੀਰੀਜ਼ ਤੋਂ ਪਹਿਲਾਂ ਕਹੀ ਇਹ ਗੱਲ

Monday, Nov 23, 2020 - 08:24 PM (IST)

ਸ਼ੁਭਮਨ ਗਿੱਲ ਨੇ ਵਨ ਡੇ ਸੀਰੀਜ਼ ਤੋਂ ਪਹਿਲਾਂ ਕਹੀ ਇਹ ਗੱਲ

ਸਿਡਨੀ- ਨੌਜਵਾਨ ਕ੍ਰਿਕਟਰ ਸ਼ੁਭਮਨ ਗਿੱਲ ਆਸਟਰੇਲੀਆ ਦੀ ਸਖਤ ਚੁਣੌਤੀ ਨਾਲ ਨਜਿੱਠਣ ਦੇ ਲਈ ਤਿਆਰ ਹੈ ਪਰ ਉਨ੍ਹਾਂ ਨੇ ਆਗਾਮੀ ਦੌਰੇ ਦੇ ਲਈ ਕੋਈ ਵਿਅਕਤੀਗਤ ਟੀਚਾ ਨਿਰਧਾਰਤ ਨਹੀਂ ਕੀਤਾ ਹੈ, ਇੱਥੇ ਵਧੀਆ ਪ੍ਰਦਰਸ਼ਨ ਉਸ ਨੂੰ ਭਾਰਤੀ ਟੀਮ 'ਚ ਸਥਾਨ ਪੱਕਾ ਕਰਨ 'ਚ ਮਦਦਗਾਰ ਸਾਬਤ ਹੋ ਸਕਦਾ ਹੈ। ਗਿੱਲ ਨੇ ਹੁਣ ਤੱਕ ਭਾਰਤ ਦੇ ਲਈ ਕੇਵਲ 2 ਵਨ ਡੇ ਖੇਡੇ ਹਨ ਤੇ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਆਸਟਰੇਲੀਆ ਦੌਰੇ ਦੇ ਲਈ ਸੀਮਿਤ ਓਵਰ ਦੇ ਨਾਲ ਟੈਸਟ ਟੀਮ ਦਾ ਵੀ ਹਿੱਸਾ ਹੈ। ਗਿੱਲ ਨੇ ਆਪਣੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਫ੍ਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਲੋਂ ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਵੀਡੀਓ 'ਚ ਕਿਹਾ ਕਿ ਇਹ ਮੇਰਾ ਆਸਟਰੇਲੀਆ ਦਾ ਪਹਿਲਾ ਦੌਰਾ ਹੈ ਤਾਂ ਮੈਂ ਸੱਚਮੁੱਚ ਬਹੁਤ ਉਤਸ਼ਾਹਿਤ ਹਾਂ। ਬਚਪਨ ਤੋਂ ਹੀ ਮੈਂ ਭਾਰਤ ਤੇ ਆਸਟਰੇਲੀਆ ਦੇ ਵਿਚਾਲੇ ਮੈਚ ਦੇਖੇ ਹਨ। ਮੈਂ ਬਹੁਤ ਉਤਸ਼ਾਹਿਤ ਹਾਂ।


ਕੇ. ਕੇ. ਆਰ. ਦੇ ਨਾਲ ਆਈ. ਪੀ. ਐੱਲ. 'ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ 21 ਸਾਲਾ ਬੱਲੇਬਾਜ਼ ਆਸਟਰੇਲੀਆ ਦੇ ਲਈ ਰਵਾਨਾ ਹੋਇਆ। ਗਿੱਲ ਨੇ ਸੰਯੁਕਤ ਅਰਬ ਅਮੀਰਾਤ 'ਚ ਹਾਲ ਹੀ 'ਚ ਖਤਮ ਹੋਏ ਆਈ. ਪੀ. ਐੱਲ. ਦੇ 14 ਮੈਚਾਂ 'ਚ 440 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਬਹੁਤ ਦੋਸਤ ਵੀ ਟੀਮ ਦੇ ਨਾਲ ਜਾ ਰਹੇ ਹਨ ਤਾਂ ਇਹ ਬਹੁਤ ਰੋਮਾਂਚਕ ਹੋਵੇਗਾ ਪਰ ਨਿਸ਼ਚਿਤ ਰੂਪ ਨਾਲ ਜਦੋ ਅਭਿਆਸ ਸੈਸ਼ਨ ਸ਼ੁਰੂ ਹੁੰਦਾ ਹੈ ਤਾਂ ਇਹ ਪੂਰੀ ਤਰ੍ਹਾਂ ਨਾਲ ਅਲੱਗ ਸਥਿਤੀ ਹੁੰਦੀ ਹੈ।
ਗਿੱਲ ਨੇ ਕਿਹਾ ਕਿ ਮੈਂ ਕੋਈ ਵਿਅਕਤੀਗਤ ਟੀਚਾ ਨਹੀਂ ਦੱਸਿਆ ਹੈ ਪਰ ਮੈਂ ਇਸ ਦੌਰੇ 'ਤੇ ਵਧੀਆ ਕਰਨ ਦੇ ਲਈ ਉਤਸ਼ਾਹਿਤ ਹਾਂ। ਗਿੱਲ ਨੂੰ ਇਸ ਸਾਲ ਦੇ ਸ਼ੁਰੂ 'ਚ ਨਿਊਜ਼ੀਲੈਂਡ 'ਚ ਟੈਸਟ ਸੀਰੀਜ਼ ਦੇ ਲਈ ਜ਼ਖਮੀ ਰੋਹਿਤ ਸ਼ਰਮਾ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਸੀ।


author

Gurdeep Singh

Content Editor

Related News