ਸ਼ੁਭਮਨ ਤੇ ਮਯੰਕ ਸੱਟ ਦਾ ਸ਼ਿਕਾਰ, BCCI ਨੇ ਦੋਵੇਂ ਖਿਡਾਰੀਆਂ ਦੀ ਫਿਟਨੈੱਸ ''ਤੇ ਦਿੱਤੀ ਵੱਡੀ ਅਪਡੇਟ
Sunday, Dec 05, 2021 - 06:27 PM (IST)
ਮੁੰਬਈ- ਭਾਰਤੀ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਤੇ ਸ਼ੁਭਮਨ ਗਿੱਲ ਦੂਜੇ ਟੈਸਟ ਦੇ ਤੀਜੇ ਦਿਨ ਮੈਦਾਨ 'ਤੇ ਲੱਗੀਆਂ ਸੱਟਾਂ ਕਾਰਨ ਨਿਊਜ਼ੀਲੈਂਡ ਦੀ ਦੂਜੀ ਪਾਰੀ ਦੇ ਦੌਰਾਨ ਫੀਲਡਿੰਗ ਦੇ ਲਈ ਨਹੀਂ ਉਤਰੇ। ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਦੀ ਮੀਡੀਆ ਟੀਮ ਨੇ ਐਤਵਾਰ ਨੂੰ ਕਿਹਾ ਕਿ ਮਯੰਕ ਅਗਰਵਾਲ ਦੇ ਦੂਜੀ ਪਾਰੀ 'ਚ ਬੱਲੇਬਾਜ਼ੀ ਦੇ ਦੌਰਾਨ ਸੱਜੀ ਬਾਂਹ 'ਚ ਸੱਟ ਲਗ ਗਈ ਸੀ। ਉਨ੍ਹਾਂ ਨੂੰ ਸਾਵਧਾਨੀ ਵਰਰਦੇ ਹੋਏ ਮੈਦਾਨ 'ਤੇ ਨਹੀਂ ਉਤਰਨ ਦੀ ਸਲਾਹ ਦਿੱਤੀ ਹੈ। ਸ਼ੁਭਮਨ ਗਿੱਲ ਦੇ ਕੱਲ੍ਹ ਫੀਲਡਿੰਗ ਕਰਦੇ ਹੋਏ ਸੱਜੇ ਹੱਥ ਦੇ ਮਿਡਲ ਫ਼ਿੰਗਰ 'ਚ ਸੱਟ ਲੱਗ ਗਈ ਸੀ। ਉਹ ਵੀ ਮੈਦਾਨ 'ਤੇ ਨਹੀਂ ਉਤਰੇ। ਅਗਰਵਾਲ ਨੇ ਇਸ ਟੈਸਟ 'ਚ 150 ਤੇ 62 ਦੀ ਪਾਰੀਆਂ ਖੇਡੀਆਂ ਜਦਕਿ ਗਿਲ ਨੇ 44 ਤੇ 47 ਦੌੜਾਂ ਬਣਾਈਆਂ। ਉਨ੍ਹਾਂ ਦੇ ਸਥਾਨ 'ਤੇ ਸੂਰਯਕੁਮਾਰ ਯਾਦਵ ਤੇ ਸ਼੍ਰੀਕਰ ਭਰਤ ਸਟੈਂਡਬਾਇ ਖਿਡਾਰੀ ਦੇ ਤੌਰ 'ਤੇ ਮੈਦਾਨ 'ਤੇ ਉਤਰੇ।