ਟਾਪ ਸੀਡ ਨੂੰ ਹਰਾ ਕੇ ਬਾਲਾਜੀ-ਵਰਧਨ ਸੈਮੀਫਾਈਨਲ ''ਚ

8/17/2019 5:24:17 PM

ਨਵੀਂ ਦਿੱਲੀ— ਭਾਰਤ ਦੇ ਐੱਨ. ਸ਼੍ਰੀਰਾਮ ਬਾਲਾਜੀ ਅਤੇ ਵਿਸ਼ਣੂ ਵਰਧਨ ਦੀ ਜੋੜੀ ਨੇ ਚੋਟੀ ਦਾ ਦਰਜਾ ਪ੍ਰਾਪਤ ਚੈੱਕ ਗਣਰਾਜ ਦੇ ਰੋਮਨ ਜੇਬਾਵੀ ਅਤੇ ਹਾਲੈਂਡ ਦੇ ਮਾਤਵੇ ਮਿਡਲਕੂਪ ਦੀ ਜੋੜੀ ਨੂੰ ਜਰਮਨੀ ਦੇ ਮੀਰਬੁਸ਼ 'ਚ ਚਲ ਰਹੇ 46600 ਯੂਰੋ ਦੇ ਏ.ਟੀ.ਪੀ. ਚੈਲੰਜਰ ਦੇ ਡਬਲਜ਼ ਮੁਕਾਬਲੇ 'ਚ ਲਗਾਤਾਰ ਸੈੱਟਾਂ 'ਚ 7-6, 6-3 ਨਾਲ ਹਰਾਕੇ ਸੈਮੀਫਾਈਨਲ 'ਚ ਸਥਾਨ ਪੱਕਾ ਕਰ ਲਿਆ। ਦੋਹਾਂ ਜੋੜੀਆਂ ਵਿਚਾਲੇ ਆਖਰੀ ਚਾਰ ਦੇ ਲਈ ਮੁਕਾਬਕਾ ਇਕ ਘੰਟੇ 12 ਮਿੰਟ ਤਕ ਚਲਿਆ ਜਿੱਥੇ ਭਾਰਤੀ ਜੋੜੀ ਨੇ ਬਾਜ਼ੀ ਮਾਰ ਲਈ। ਭਾਰਤੀ ਜੋੜੀ ਨੇ ਪਹਿਲੀ ਸਰਵਿਸ 'ਚ 44 'ਚੋਂ 35 ਅੰਕ ਜਿੱਤੇ ਅਤੇ ਦੂਜੀ ਸਰਵਿਸ 'ਚ 11 'ਚੋਂ 7 ਅੰਕ ਹਾਸਲ ਕੀਤੇ। ਬਾਲਾਜੀ-ਵਰਧਨ ਦੀ ਜੋੜੀ ਨੇ ਦੋ 'ਚੋਂ ਇਕ ਬ੍ਰੇਕ ਅੰਕ ਬਚਾਇਆ ਅਤੇ 11 ਬ੍ਰੇਕ ਅੰਕ 'ਚੋਂ ਤਿੰਨ ਜਿੱਤੇ।


Tarsem Singh

Edited By Tarsem Singh