ਸ਼੍ਰੀਹਰੀ 200 ਮੀਟਰ ਬੈਕਸਟ੍ਰੋਕ ''ਚ ਛੇਵੇਂ ਮੰਬਰ ''ਤੇ

04/09/2018 4:14:29 PM

ਗੋਲਡ ਕੋਸਟ—ਭਾਰਤ ਦੇ 17 ਸਾਲਾਂ ਨੌਜਵਾਨ ਤੈਰਾਕ ਸ਼੍ਰੀਹਰੀ ਨਟਰਾਜ ਦਾ ਇਹ 21 ਵੇਂ ਰਾਸ਼ਟਰਮੰਡਲ ਖੇਡਾਂ 'ਚ ਮਰਦਾਂ ਦੀ 200 ਮੀਟਰ ਬੈਕਸਟ੍ਰੋਕ ਮੁਕਾਬਲੇ ਦੀ ਦੂਸਰੀ ਹੀਟ 'ਚ ਨਿਰਾਸ਼ਾਜਨਕ ਪ੍ਰਦਸ਼ਨ ਰਿਹਾ ਅਤੇ ਉਹ ਛੇਵੇਂ ਨੰਬਰ 'ਤੇ ਰਹਿ ਕੇ ਫਾਈਨਲ ਦੇ ਲਈ ਕੁਆਲੀਫਾਈ ਨਹੀਂ ਕਰ ਸਕੇ ਅਤੇ ਖੇਡਾਂ 'ਚ ਵੀ ਉਨ੍ਹਾਂ ਦਾ ਸਫਰ ਸਮਾਪਤ ਹੋ ਗਿਆ।
ਸ਼੍ਰੀਹਰੀ ਨੇ ਸੋਮਵਾਰ ਨੂੰ ਓਪਟਸ ਐਕਵੈਟਿਕ ਸੈਂਟਰ 'ਚ 200 ਮੀਟਰ ਬੈਕਸਟ੍ਰੋਕ ਮੁਕਾਬਲੇ ਦੀ ਦੂਸਰੀ ਹੀਟ 'ਚ ਦੋ ਮਿੰਟ 04.75 ਸਕਿੰਟ ਦਾ ਸਮਾਂ ਲਿਆ ਅਤੇ ਸੱਤ ਖਿਡਾਰੀਆਂ 'ਚੋਂ ਛੇਵੇਂ ਨੰਬਰ 'ਤੇ ਰਹੇ।

ਬੰਗਲੂਰ ਦੇ ਖਿਡਾਰੀ ਦਾ ਰਾਸ਼ਟਰੀ ਰਿਕਾਰਡ ਦੋ ਮਿੰਟ 04.11 ਸੈਕਿੰਡ ਦਾ ਰਿਹਾ ਹੈ। ਪਰ ਉਹ ਹੀਟ 'ਚ ਇਸਦੇ ਕੋਲ ਵੀ ਨਹੀਂ ਪਹੁੰਚ ਸਕੇ। ਉਹ ਦੱਖਣੀ ਅਫਰੀਕਾ ਦੇ ਮਾਰਟਿਨ ਬਿੰਡੇਲ ਤੋਂ 6.83 ਸੈਕਿੰਡ ਪਿੱਛੇ ਰਹੇ ਜਿਨ੍ਹਾਂ ਨੇ ਇਕ ਮਿੰਟ 57.92 ਸਕਿੰਟ ਦਾ ਸਮਾਂ ਲਿਆ ਅਤੇ ਤਿੰਨੋਂ ਹੀਟ ਦੇ ਬਾਅਦ ਸਭ ਤੋਂ ਉਪਰ ਰਹੇ। ਚੋਟੀ ਦੇ ਅੱਠ ਖਿਡਾਰੀ ਹੀ ਫਾਈਨਲ ਦੇ ਲਈ ਕੁਆਲੀਫਾਈ ਕਰਦੇ ਹਨ। ਭਾਰਤੀ ਤੈਰਾਕ ਗੋਲਡ ਕੋਸਟ 'ਚ ਤੈਰਾਕੀ ਦੀ ਤਿੰਨ ਪ੍ਰਤੀਯੋਗਤਾਵਾਂ 'ਚ ਹਿੱਸਾ ਲੈ ਰਹੇ ਹਨ। ਉਹ ਇਸ ਤੋਂ ਪਹਿਲਾਂ 50 ਮੀਟਰ ਬੈਕਸਟ੍ਰੈਕ ਦੇ ਸੈਮੀ ਫਾਈਨਲ ਤੱਕ ਪਹੁੰਚੇ ਸਨ। ਜਿੱਥੇ ਉਨ੍ਹਾਂ ਨੇ ਪਾਰੰਭਿਕ ਰਾਊਡ 'ਚ 26.47 ਸੈਕਿੰਡ ਦਾ ਸਮਾਂ ਕੱਢਿਆ ਸੀ।

ਉਨ੍ਹਾਂ ਨੇ ਆਪਣੇ ਰਾਸ਼ਟਰੀ ਰਿਕਾਰਡ ਤੋਂ ਬਿਹਤਰ ਸਮਾਂ ਕੱਢਿਆ ਪਰ ਫਿਰ ਵੀ ਫਾਈਨਲ ਦੇ ਲਈ ਕੁਆਲੀਫਾਈ ਨਹੀਂ ਕਰ ਸਕੇ। ਸ਼੍ਰੀਹਰੀ ਨੇ 100 ਮੀਟਰ ਬੈਕਸਟ੍ਰੈਕ ਦੀ ਹੀਟ 'ਚ 56.71 ਸੈਕਿੰਡ ਦਾ ਸਮਾਂ ਲਿਆ ਅਤੇ 15ਵੇਂ ਸਭ ਤੋਂ ਤੇਕਾ ਤੈਰਾਕ ਦੇ ਰੂਪ 'ਚ ਸੈਮੀਫਾਈਨਲ ਦੇ ਲਈ ਕੁਆਲੀਫਾਈ ਕੀਤਾ। ਪਰ ਸੈਮੀ ਫਾਈਨਲ 'ਚ 56.65 ਸੈਕਿੰਡ ਦਾ ਸਮਾਂ ਲੈ ਕੇ 16 ਤੈਰਾਕਾਂ 'ਚ 10ਵੇਂ ਨੰਬਰ 'ਤੇ ਰਹੇ ਅਤੇ ਫਾਈਨਲ 'ਚ ਜਗ੍ਹਾ ਬਣਾਉਣ 'ਚ ਅਸਫਲ ਰਹੇ।


Related News