ਸ਼੍ਰੇਅਸ ਕਰੇਗਾ ਸਈਅਦ ਮੁਸ਼ਤਾਕ ਅਲੀ ਟਰਾਫੀ ’ਚ ਮੁੰਬਈ ਦੀ ਕਪਤਾਨੀ, ਪ੍ਰਿਥਵੀ ਸ਼ਾਹ ਵੀ ਟੀਮ ’ਚ ਸ਼ਾਮਲ

Monday, Nov 18, 2024 - 01:22 PM (IST)

ਸ਼੍ਰੇਅਸ ਕਰੇਗਾ ਸਈਅਦ ਮੁਸ਼ਤਾਕ ਅਲੀ ਟਰਾਫੀ ’ਚ ਮੁੰਬਈ ਦੀ ਕਪਤਾਨੀ, ਪ੍ਰਿਥਵੀ ਸ਼ਾਹ ਵੀ ਟੀਮ ’ਚ ਸ਼ਾਮਲ

ਮੁੰਬਈ, (ਭਾਸ਼ਾ)– ਸ਼੍ਰੇਅਸ ਅਈਅਰ ਨੂੰ 23 ਨਵੰਬਰ ਤੋਂ 15 ਦਸੰਬਰ ਤੱਕ ਖੇਡੀ ਜਾਣ ਵਾਲੀ ਸਈਅਦ ਮੁਸ਼ਤਾਕ ਅਲੀ ਟਰਾਫੀ ਲਈ ਐਤਵਾਰ ਨੂੰ 17 ਮੈਂਬਰੀ ਮੁੰਬਈ ਦੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ, ਜਿਸ ਵਿਚ ਪ੍ਰਿਥਵੀ ਸ਼ਾਹ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟੀਮ ਵਿਚ ਅਜਿੰਕਯ ਰਹਾਨੇ ਵੀ ਸ਼ਾਮਲ ਹੈ, ਜਿਹੜਾ ਰਣਜੀ ਟਰਾਫੀ ਵਿਚ ਮੁੰਬਈ ਦੀ ਕਪਤਾਨੀ ਕਰ ਰਿਹਾ ਹੈ ਤੇ ਪ੍ਰਤੀਯੋਗਿਤਾ ਦਾ ਪਹਿਲਾ ਹਿੱਸਾ ਹਾਲ ਹੀ ਵਿਚ ਖਤਮ ਹੋਇਆ ਹੈ। ਨਾਲ ਹੀ ਵਾਪਸੀ ਕਰਨ ਵਾਲਾ ਬੱਲੇਬਾਜ਼ ਸਿਦੇਸ਼ ਲਾਡ ਵੀ ਟੀਮ ਵਿਚ ਸ਼ਾਮਲ ਹੈ। ਅਈਅਰ ਇਸ ਰਣਜੀ ਟਰਾਫੀ ਸੈਸ਼ਨ ਵਿਚ ਸ਼ਾਨਦਾਰ ਫਾਰਮ ਵਿਚ ਹੈ ਤੇ ਉਹ ਭਾਰਤੀ ਟੀਮ ਵਿਚ ਵਾਪਸੀ ਕਰਨਾ ਚਾਹੁੰਦਾ ਹੈ।

ਮੁੰਬਈ ਦੀ ਟੀਮ : ਸ਼੍ਰੇਅਸ ਅਈਅਰ (ਕਪਤਾਨ), ਪ੍ਰਿਥਵੀ ਸ਼ਾਹ, ਅੰਗਕ੍ਰਿਸ਼ ਰਘੂਵੰਸ਼ੀ, ਜੈ ਬਿਸਟਾ, ਅਜਿੰਕਯ ਰਹਾਨੇ, ਸਿਦੇਸ਼ ਲਾਡ, ਸੂਰਯਾਂਸ਼ ਸ਼ੇਡਗੇ, ਸਾਈਰਾਜ ਪਾਟਿਲ, ਹਾਰਦਿਕ ਤਾਮੋਰੋ (ਵਿਕਟਕੀਪਰ), ਆਕਾਸ਼ ਆਨੰਦ (ਵਿਕਟਕੀਪਰ), ਸ਼ਮਸ ਮੁਲਾਨੀ, ਹਿਮਾਂਸ਼ੂ ਸਿੰਘ, ਤਨੁਸ਼ ਕੋਟਿਅਨ, ਸ਼ਾਰਦੁਲ ਠਾਕੁਰ, ਮੋਹਿਤ ਅਵਸਥੀ, ਰਾਯਸਟਨ ਡਾਇਸ, ਜੁਨੈਦ ਖਾਨ।


author

Tarsem Singh

Content Editor

Related News