ਸ਼੍ਰੇਅਸ ਅਈਅਰ ਮੁੰਬਈ ਟੀਮ ’ਚ ਸ਼ਾਮਲ
Wednesday, Feb 28, 2024 - 01:08 PM (IST)

ਮੁੰਬਈ, (ਭਾਸ਼ਾ)– ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਤਾਮਿਲਨਾਡੂ ਵਿਰੁੱਧ 2 ਮਾਰਚ ਤੋਂ ਸ਼ੁਰੂ ਹੋਣ ਵਾਲੇ ਰਣਜੀ ਟਰਾਫੀ ਸੈਮੀਫਾਈਨਲ ਲਈ ਮੰਗਲਵਾਰ ਨੂੰ ਮੁੰਬਈ ਦੀ 16 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਵੱਡੀ ਪਾਰੀ ਖੇਡਣ ਵਿਚ ਅਸਫਲ ਰਹਿਣ ਤੇ ਫਿਰ ਪਿੱਠ ਨਾਲ ਸਬੰਧਤ ਸਮੱਸਿਆ ਨਾਲ ਜੂਝਣ ਕਾਰਨ 29 ਸਾਲਾ ਅਈਅਰ ਨੂੰ ਇੰਗਲੈਂਡ ਵਿਰੁੱਧ ਆਖਰੀ ਤਿੰਨ ਟੈਸਟ ਮੈਚਾਂ ਵਿਚ ਭਾਰਤੀ ਟੀਮ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਇਸ ਤੋਂ ਬਾਅਦ ਅਈਅਰ ਤੇ ਆਲਰਾਊਂਡਰ ਸ਼ਿਵਮ ਦੂਬੇ ਮੁੰਬਈ ਦੇ ਕੁਆਰਟਰ ਫਾਈਨਲ ਮੈਚ ਵਿਚ ਵੀ ਨਹੀਂ ਖੇਡੇ।