DC vs CSK : ਮੈਚ ਤੋਂ ਪਹਿਲਾਂ ਟੀਮ ਲਈ ਅਈਅਰ ਨੇ ਸ਼ੇਅਰ ਕੀਤੀ ਭਾਵੁਕ ਵੀਡੀਓ, ਜਾਣੋ ਕੀ ਕਿਹਾ

04/10/2021 5:44:07 PM

ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 14ਵੇਂ ਸੀਜ਼ਨ ’ਚ ਦਿੱਲੀ ਕੈਪੀਟਲਸ ਦੀ ਕਪਤਾਨੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕਰਨਗੇ ਕਿਉਂਕਿ ਦਿੱਲੀ ਦੇ ਸਾਬਕਾ ਕਪਤਾਨ ਸ਼੍ਰੇਅਸ ਅਈਅਰ ਇੰਗਲੈਂਡ ਦੇ ਖ਼ਿਲਾਫ਼ ਟੀ-20 ਸੀਰੀਜ਼ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ ਤੇ ਉਹ ਪੂਰੇ ਸੀਜ਼ਨ ਲਈ ਬਾਹਰ ਹੋ ਗਏ ਹਨ। ਦੂਜੇ ਪਾਸੇ ਦਿੱਲੀ ਕੈਪੀਟਲਸ ਦੀ ਟੀਮ ਅੱਜ ਆਪਣਾ ਪਹਿਲਾ ਮੁਕਾਬਲਾ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਖੇਡੇਗੀ। ਮੈਚ ਤੋਂ ਪਹਿਲਾਂ ਸ਼੍ਰੇਅਸ ਅਈਅਰ ਨੇ ਸੋਸ਼ਲ ਮੀਡੀਆ ’ਤੇ ਇਕ ਭਾਵੁਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ’ਚ ਅਈਅਰ ਕਹਿ ਰਹੇ ਹਨ ਕਿ ਮੈਂ ਦਿੱਲੀ ਦੀ ਟੀਮ ਦਾ ਸਭ ਤੋਂ ਵੱਡਾ ਸਮਰਥਕ ਹਾਂ।
ਇਹ ਵੀ ਪੜ੍ਹੋ : IPL 2021 : ਮੈਕਸਵੇਲ ਨੂੰ ਲੈ ਕੇ RCB ਤੇ ਪੰਜਾਬ ਕਿਗਜ਼ ਸੋਸ਼ਲ ਮੀਡੀਆ ਤੇ ਭਿੜੇ, ਟਵੀਟ ਵਾਇਰਲ

PunjabKesariਸ਼੍ਰੇਅਸ ਅਈਅਰ ਨੇ ਟਵਿੱਟਰ ’ਤੇ ਵੀਡੀਓ ਸ਼ੇਅਰ ਕੀਤੀ। ਇਸ ਵੀਡੀਓ ’ਚ ਅਈਅਰ ਕਹਿ ਰਹੇ ਹਨ ਕਿ ਡੀਅਰ ਦਿੱਲੀ, ਮੈਂ ਅੱਜ ਗੱਲ ਕਰ ਰਿਹਾ ਹਾਂ ਟੀਮ ਦੇ ਪ੍ਰਸ਼ੰਸਕ ਦੇ ਤੌਰ ’ਤੇ ਪਰ ਮੈਂ ਇਸ ਨੂੰ ਪਿਆਰ ਕਰਦਾ ਹਾਂ। ਅਸੀਂ ਲੜਾਂਗੇ ਤੇ ਉਹੀ ਜੰਗ ਲੜਾਂਗੇ ਜੋ ਅਸੀਂ ਪਹਿਲਾਂ ਵੀ ਲੜੀ ਹੈ। ਅਸੀਂ ਜਾਣਦੇ ਹਾਂ ਕਿ ਇਹ ਸੌਖਾ ਨਹੀਂ ਹੋਵੇਗਾ ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਕੱਪ ਚੁੱਕਣ ਲਈ ਸਾਨੂੰ ਕੀ ਕਰਨਾ ਹੈ। ਅਸੀਂ ਖ਼ੂਬ ਮਿਹਨਤ ਕੀਤੀ ਹੈ ਤੇ ਪਹਿਲਾਂ ਨਾਲੋਂ ਵਧੇਰੇ ਮਿਹਨਤ ਕੀਤੀ ਹੈ।

ਅਈਅਰ ਨੇ ਵੀਡੀਓ ’ਚ ਅੱਗੇ ਕਿਹਾ ਕਿ ਸਭ ਤੋਂ ਖ਼ਾਸ ਗੱਲ ਹੈ ਕਿ ਅਸੀਂ ਟੀਮ ਤੋਂ ਵਧ ਕੇ ਹਾਂ। ਇਸ ਦੇ ਲਈ ਅਸੀਂ ਕੋਈ ਗ਼ਲਤੀ ਨਹੀਂ ਕਰ ਸਕਦੇ। ਹਰ ਗੇਂਦ, ਹਰ ਮੈਚ ਤੁਸੀਂ ਮੇਰੇ ਅੰਦਰ ਰਹੋਗੇ। ਤੁਹਾਡਾ ਸਭ ਤੋਂ ਵੱਡਾ ਸਮਰਥਕ ਤੇ ਸਭ ਤੋਂ ਵੱਡਾ ਚੀਅਰਲੀਡਰ। ਕਮੌਨ ਦਿੱਲੀ, ਸ਼ੋਰ ਮਚਾ, ਹਮੇਸ਼ਾ ਮੇਰਾ ਪਿਆਰ ਰਹੇਗਾ, ਸ਼੍ਰੇਅਸ ਅਈਅਰ।
ਇਹ ਵੀ ਪੜ੍ਹੋ : ਲਗਾਤਾਰ 9ਵੀਂ ਵਾਰ ਪਹਿਲਾ ਮੈਚ ਹਾਰੀ ਮੁੰਬਈ, ਰੋਹਿਤ ਬੋਲੇ- 'ਮੈਚ ਨਾਲੋਂ ਚੈਂਪੀਅਨਸ਼ਿਪ ਜਿੱਤਣਾ ਮਹੱਤਵਪੂਰਨ'

PunjabKesariਜ਼ਿਕਰਯੋਗ ਹੈ ਕਿ ਸ਼੍ਰੇਅਸ ਅਈਅਰ ਦੀ ਕਪਤਾਨੀ ’ਚ ਦਿੱਲੀ ਦੀ ਟੀਮ ਨੇ ਪਿਛਲੇ ਸੀਜ਼ਨ ’ਚ ਫ਼ਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ ਪਰ ਫ਼ਾਈਨਲ ਮੈਚ ’ਚ ਦਿੱਲੀ ਕੈਪੀਟਲਸ ਦੀ ਟੀਮ ਨੂੰ ਮੁੰਬਈ ਦੇ ਹੱਥੋਂ ਹਾਰ ਝਲਣੀ ਪਈ ਸੀ ਜਿਸ ਕਾਰਨ ਦਿੱਲੀ ਦਾ ਆਈ. ਪੀ. ਐੱਲ. ਖ਼ਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ। ਪਰ ਇਸ ਵਾਰ ਦਿੱਲੀ ਦੀ ਕਪਤਾਨੀ ਪੰਤ ਦੇ ਹੱਥਾਂ ’ਚ ਹੈ ਤੇ ਉਮੀਦ ਹੈ ਕਿ ਉਹ ਆਪਣੀ ਕਪਤਾਨੀ ’ਚ ਦਿੱਲੀ ਨੂੰ ਚੈਂਪੀਅਨ ਬਣਾਉਣਗੇ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News