ਸ਼ਾਟਗੰਨ ਨਿਸ਼ਾਨੇਬਾਜ਼ਾਂ ਦੀਆਂ ਨਜ਼ਰਾਂ ਆਪਣੇ ਪਹਿਲੇ ਓਲੰਪਿਕ ਕੋਟੇ ''ਤੇ

Tuesday, May 07, 2019 - 12:12 AM (IST)

ਨਵੀਂ ਦਿੱਲੀ- ਭਾਰਤੀ ਨਿਸ਼ਾਨੇਬਾਜ਼ ਕੋਰੀਆ ਦੇ ਚਾਂਗ ਵੋਨ ਵਿਚ 9 ਮਈ ਤੋਂ ਸ਼ੁਰੂ ਹੋਣ ਵਾਲੇ ਆਈ. ਆਈ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਓਲੰਪਿਕ ਕੋਟਾ ਹਾਸਲ ਕਰਨ ਦੇ ਇਰਾਦੇ ਨਾਲ ਉਤਰਨਗੇ। ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਭਾਰਤੀ ਦਲ ਮੰਗਲਵਾਰ ਨੂੰ ਰਵਾਨਾ ਹੋਵੇਗਾ।
ਭਾਰਤ ਨੇ ਵਿਸ਼ਵ ਕੱਪ ਲਈ 12 ਮੈਂਬਰੀ ਦਲ ਭੇਜਿਆ ਹੈ, ਜਿਸ ਵਿਚ ਭਾਰਤੀ ਜ਼ੋਰਾਵਰ ਸਿੰਘ ਤੇ ਲਕਸ਼ੈ ਸ਼ਯੋਰਣ ਗੈਰ-ਪ੍ਰਤੀਯੋਗਿਤਾ ਐੱਮ. ਕਿਊ. ਐੱਸ. ਵਰਗ ਵਿਚ ਵੀ ਹਿੱਸਾ ਲੈਣਗੇ। ਚਾਂਗਵੋਨ ਵਿਸ਼ਵ ਕੱਪ ਵਿਚ 2020 ਟੋਕੀਓ ਓਲੰਪਿਕ ਲਈ 8 ਕੋਟਾ ਸਥਾਨ ਹਨ ਤੇ ਭਾਰਤੀ ਸ਼ਾਟਗੰਨ ਨਿਸ਼ਾਨੇਬਾਜ਼ਾਂ ਦੀਆਂ ਨਜ਼ਰਾਂ ਆਪਣੇ ਪਹਿਲੇ ਓਲੰਪਿਕ ਕੋਟਾ ਸਥਾਨ 'ਤੇ ਹੋਣਗੀਆਂ। ਭਾਰਤੀ ਨਿਸ਼ਾਨੇਬਾਜ਼ ਹੁਣ ਤਕ ਰਾਈਫਲ ਤੇ ਪਿਸਟਲ ਪ੍ਰਤੀਯੋਗਿਤਾਵਾਂ ਵਿਚ 5 ਓਲੰਪਿਕ ਕੋਟਾ ਸਥਾਨ ਹਾਸਲ ਕਰ ਚੁੱਕੇ ਹਨ। 


Gurdeep Singh

Content Editor

Related News