ਚੇਨਈ ਅਤੇ ਕੋਲਕਾਤਾ ਵਿਚਾਲੇ ਹੋ ਰਹੇ ਮੈਚ ਦੌਰਾਨ ਮੈਦਾਨ 'ਚ ਸੁੱਟੀ ਗਈ ਜੁੱਤੀ

04/10/2018 10:40:24 PM

ਨਵੀਂ ਦਿੱਲੀ— ਆਈ.ਪੀ.ਐੱਲ. 'ਚ ਚੇਨਈ ਅਤੇ ਕੋਲਕਾਤਾ ਵਿਚਾਲੇ ਮੈਚ ਦੌਰਾਨ ਮੈਦਾਨ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਜੁੱਤੀ ਸੁੱਟੀ ਗਈ। ਕੁਝ ਪ੍ਰਦਰਸ਼ਕਾਰੀ ਨੌਜਵਾਨ ਸਟੇਡੀਅਮ ਦੇ ਅੰਦਰ ਆ ਗਏ ਸਨ ਅਤੇ ਉਨ੍ਹਾਂ ਵਲੋਂ ਮੈਦਾਨ 'ਤੇ ਇਕ ਜੁੱਤੀ ਗਈ, ਹਾਲਾਂਕਿ ਇਹ ਜੁੱਤੀ ਮੈਦਾਨ 'ਤੇ ਕਿਸੇ ਵੀ ਖਿਡਾਰੀ ਨੂੰ ਨਹੀਂ ਲੱਗੀ।
ਇਹ ਮਾਮਲਾ ਕੋਲਕਾਤਾ ਦੀ ਪਾਰੀ ਦੇ 8ਵੇਂ ਓਵਰ 'ਚ ਹੋਇਆ। ਇਕ ਰਿਪੋਰਟ ਮੁਤਾਬਕ ਇਹ ਜੁੱਤੀ ਸੀਮਾਰੇਖਾ ਦੇ ਕੋਲ ਖੜ੍ਹੇ ਚੇਨਈ ਟੀਮ ਦੇ ਫੀਲਡਰ ਰਵਿੰਦਰ ਜਡੇਜਾ ਨੂੰ ਨਿਸ਼ਾਨਾ ਬਣਾ ਕੇ ਸੁੱਟੀ ਗਈ। ਇਹ ਜੁੱਤੀ ਸਟ੍ਰਾਬਿਰਾਮਨ ਗੇਟ ਤੋਂ ਸੁੱਟੀ ਗਈ ਸੀ। ਇਸ ਘਟਨਾ ਦੇ ਤੁਰੰਤ ਬਾਅਦ ਪੁਲਸ ਕ੍ਰਮੀ ਅਤੇ ਚੇਨਈ ਟੀਮ ਦੇ ਅਧਿਕਾਰੀ ਸਟੇਡੀਅਮ ਦੇ ਕੋਲ ਪਹੁੰਚੇ ਅਤੇ ਸੀਮਾਰੇਖਾ ਦੇ ਕੋਲੋਂ ਲੋਕਾਂ ਨੂੰ ਹਟਾਇਆ ਗਿਆ।
ਜ਼ਿਕਰਯੋਗ ਹੈ ਕਿ ਮੈਚ ਤੋਂ ਪਹਿਲਾਂ ਮੈਚ ਤੋਂ ਪਹਿਲਾਂ ਵੱਖ ਵੱਖ ਰਾਜਨੀਤਿਕ ਦਲਾਂ ਦੇ ਪ੍ਰਦਰਸ਼ਕਾਰੀ ਕਾਵੇਰੀ ਪ੍ਰਬੰਧਨ ਬੋਰਡ ਅਤੇ ਕਾਵੇਰੀ ਜਲ ਨਿਯਾਮਿਕ ਕਮੇਟੀ ਦਾ ਗਠਨ ਨਾ ਕਰਨ ਲਈ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ।
ਕਾਵੇਰੀ ਵਿਵਾਦ ਦੇ ਅੰਦੋਲਨਕਾਰੀਆਂ ਨੇ ਚੇਨਈ ਦੀ ਟੀਮ ਤੋਂ ਵੀ ਆਪਣੇ ਵਿਰੋਧ 'ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਤਮਿਲ ਫਿਲਮ ਸਟਾਰ ਅਤੇ ਰਾਜਨੇਤਾ ਰਜਨੀਕਾਂਤ ਨੇ ਵੀ ਚੇਨਈ ਟੀਮ ਦੇ ਖਿਡਾਰੀਆਂ ਨੂੰ ਇਸ ਦੀ ਅਪੀਲ ਕੀਤੀ ਸੀ।
ਐੱਸ.ਡੀ.ਪੀ.ਆਈ. ਦੇ ਮੈਂਬਰਾਂ ਨੇ ਮੁੱਖ ਮਾਰਗ ਆਪਣਾ ਸਲਾਈ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਨਾਲ ਆਵਾਜ਼ਾਈ ਬੰਦ ਹੋਈ। ਪ੍ਰਦਰਸ਼ਨਕਾਰੀ ਸੀ.ਐੱਸ.ਬੀ. ਦੇ ਸਮਰਥਨ 'ਚ ਨਾਅਰੇਬਾਜ਼ੀ ਕਰ ਰਹੀ ਸੀ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਮੈਚ ਖਿਲਾਫ ਕਾਲੇ ਗੁਬਾਰੇ ਉਡਾਏ।
ਪੁਲਸ ਨੇ ਕ੍ਰਿਕਟ ਸਟੇਡੀਅਮ ਦੀ ਘੇਰਾਬੰਦੀ ਕਰਨ ਜਾ ਯਤਨ ਕਰਨ ਵਾਲੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਵੀ ਗ੍ਰਿਫਤਾਰ ਕੀਤਾ। ਫਿਲਮ ਨਿਰਮਾਤਾ ਭਾਰਤੀਰਾਜਾ ਅਤੇ ਹੋਰਾਂ ਨੇ ਕਿਹਾ ਕਿ ਉਹ ਵੀ ਮੁੱਖ ਸੜਕਾਂ 'ਤੇ ਪ੍ਰਦਰਸ਼ਨ ਕਰਨਗੇ।
ਕਿ ਹੈ ਕਾਵੇਰੀ ਜਲ ਵਿਵਾਦ
ਜ਼ਿਕਰਯੋਗ ਹੈ ਕਿ ਕਾਵੇਰੀ ਨਦੀ ਜਿਸ ਦਾ ਮੂਲ ਸਥਾਨ ਕਰਨਾਟਕ ਰਾਜ ਦਾ ਕੋਡਾਗੂ ਜ਼ਿਲਾ ਹੈ ਅਤੇ ਇਹ ਲਗਭਗ ਸਾਂਢੇ ਸੱਤ ਤੋਂ ਕਿਲੋਮੀਟਰ ਲੰਬੀ ਹੈ। ਪਰ ਹੁਣ ਮਾਮਲਾ ਇਹ ਹੈ ਕਿ ਘੱਟ ਮੀਂਹ ਪੈਣ ਦੇ ਕਾਰਨ ਇਹ ਨਦੀ 'ਚ ਪਾਣੀ ਦੀ ਮਾਤਰਾ ਘੱਟ ਹੈ। ਇਸ ਕਾਰਨ ਕਰਨਾਟਕ ਨੇ ਤਾਮਿਲਨਾਡੂ ਨੂੰ ਪਾਣੀ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਜਿਸ ਦੇ ਕਾਰਨ ਇਹ ਮਾਮਲਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਹੈ।  ਇਸ ਦੇ ਨਾਲ ਹੀ ਇਹ ਮਾਮਲਾ ਤਾਮਿਲਨਾਡੂ ਸੁਪਰੀਮ ਕੋਰਟ ਤੱਕ ਵੀ ਹੈ। ਇਸ ਤਰ੍ਹਾਂ ਇਨ੍ਹਾਂ ਦਿਨਾਂ ਤੋਂ ਤਾਮਿਲਨਾਡੂ 'ਚ ਕਾਵੇਰੀ ਵਿਵਾਦ ਚੱਲ ਰਿਹਾ ਹੈ ਅਤੇ ਉੱਥੋਂ ਦੇ ਲੋਕਾਂ ਲਈ ਬਹੁਤ ਗਲਤ ਗੱਲ ਹੈ। 


Related News