ਭਾਰਤ ਦਾ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਬਿਹਤਰੀਨ ਪ੍ਰਦਰਸ਼ਣ, ਜੀਤੇ 5 ਸੋਨ ਤਮਗੇ

Friday, May 31, 2019 - 04:39 PM (IST)

ਨਵੀਂ ਦਿੱਲੀ : ਭਾਰਤ ਨੇ ਆਈ. ਐੱਸ. ਐੱਸ. ਐੱਫ ਵਿਸ਼ਵ ਕੱਪ 'ਚ ਆਪਣਾ ਹੁੱਣ ਤੱਕ ਦਾ ਸਭ ਤੋਂ ਬਿਹਤਰੀਨ ਪ੍ਰਦਕਸ਼ਨ ਕਰਦੇ ਹੋਏ 5 ਸੋਨ ਤਮਗੇ ਜਿੱਤ ਲਏ। ਭਾਰਤ ਨੇ ਜਰਮਨੀ ਦੇ ਮਿਊਨਿਖ 'ਚ ਆਈ. ਐੱਸ. ਐੱਸ. ਐੱਫ ਵਿਸ਼ਵ ਕੱਪ (ਰਾਇਫਲ/ਪਿਸਟਲ) ਦੇ ਆਖਰੀ ਦਿਨ ਵੀਰਵਾਰ ਨੂੰ ਦੋਨਾਂ ਮਿਕਸਡ ਟੀਮ ਖਿਤਾਬ ਜਿੱਤ ਕੇ ਭਾਰਤ ਦੀ ਸੋਨ ਗਿਣਤੀ ਨੂੰ 5 ਤਮਗਿਆਂ ਤੱਕ ਪਹੁੰਚਾ ਦਿੱਤਾ।

ਅੰਜੁਮ ਮੁਦਗਿਲ ਤੇ ਦਿਵਿਆਂਸ਼ ਸਿੰਘ ਪੰਵਾਰ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ 'ਚ ਸੋਨ ਜਿੱਤਿਆ ਜਦ ਕਿ ਮਨੂੰ ਭਾਕਰ ਤੇ ਸੌਰਭ ਚੌਧਰੀ ਦੀ ਨੌਜਵਾਨ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਸੋਨ ਤਮਗਾ ਜਿੱਤਿਆ। ਭਾਰਤ ਨੇ ਮੁਕਾਬਲੇ 'ਚ 5 ਸੋਨਾ ਤੇ 1 ਰਜਤ ਹਾਸਲ ਕੀਤਾ। ਮਿਕਸਡ ਏਅਰ ਰਾਈਫਲ 'ਚ ਭਾਰਤੀ ਜੋੜੀਆਂ ਦੇ ਵਿਚਕਾਰ ਮੁਕਾਬਲਾ ਹੋਇਆ ਤੇ ਅੰਜੁਮ ਮੁਦਗਿਲ ਤੇ ਦਿਵਿਆਂਸ਼ ਸਿੰਘ ਪੰਵਾਰ ਨੇ ਅਪੂਰਵੀ ਚੰਦੇਲਾ ਤੇ ਦੀਪਕ ਕੁਮਾਰ ਨੂੰ 16-2 ਤੋਂ ਹਰਾ ਕੇ ਸੋਨਾ ਜਿੱਤਿਆ। ਇਸ ਮੁਕਾਬਲੇ 'ਚ ਭਾਰਤ ਨੂੰ ਰਜਤ ਤਮਗਾ ਵੀ ਮਿਲਿਆ। ਏਅਰ ਪਿਸਟਲ ਫਾਈਨਲ 'ਚ ਮਨੂੰ ਭਾਕਰ ਅਤੇ ਸੌਰਭ ਚੌਧਰੀ ਦੀ ਨੌਜਵਾਨ ਜੋੜੀ ਨੇ ਯੂਕਰੇਨ ਦੀ ਜੋੜੀ ਨੂੰ 17-9 ਨੂੰ ਹਰਾ ਕੇ ਸੋਨਾ ਜਿੱਤਿਆ। ਭਾਰਤ ਨੇ ਮੈਡਲ ਤਾਲਿਕਾ 'ਚ ਟਾਪ ਪੁਜਿਸ਼ਨ ਹਾਸਲ ਕੀਤੀ ਜਦ ਕਿ ਚੀਨ ਦੋ ਸੋਨ ਤਮਗੇ ਦੋ ਰਜਤ ਤੇ ਪੰਜ ਕਾਂਸੇ ਸਹਿਤ ਨੌਂ ਤਮਗੇ ਜਿੱਤ ਕੇ ਦੂਜੇ ਸਥਾਨ 'ਤੇ ਰਿਹਾ।


Related News