ਨਿਸ਼ਾਨੇਬਾਜ਼ੀ ਵਿਸ਼ਵ ਕੱਪ : ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਭਾਰਤ ਲਈ ਜਿੱਤਿਆ ਸੋਨ ਤਮਗ਼ਾ

02/23/2023 1:03:16 PM

ਸਪੋਰਟਸ ਡੈਸਕ- ਓਲੰਪੀਅਨ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਪੁਰਸ਼ਾਂ ਦੀ ਵਿਅਕਤੀਗਤ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

ਬੁੱਧਵਾਰ ਦੇ ਪ੍ਰਦਰਸ਼ਨ ਨਾਲ ਭਾਰਤ ਦੇ ਕੁੱਲ ਛੇ ਤਗਮੇ ਹੋ ਗਏ ਹਨ। ਇਨ੍ਹਾਂ ਵਿੱਚ ਚਾਰ ਸੋਨ ਅਤੇ ਦੋ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਕਾਹਿਰਾ ਸ਼ੂਟਿੰਗ ਵਿਸ਼ਵ ਕੱਪ ਤਮਗਾ ਸੂਚੀ ਵਿਚ ਸਿਖਰ 'ਤੇ ਬਰਕਰਾਰ ਹੈ। ਜਦਕਿ ਹੰਗਰੀ ਦੋ ਸੋਨੇ ਅਤੇ ਇਕ ਚਾਂਦੀ ਦੇ ਨਾਲ ਦੂਜੇ ਸਥਾਨ 'ਤੇ ਹੈ।

ਇਹ ਵੀ ਪੜ੍ਹੋ : "ਆਪਣਾ ਵਿਆਹ ਨਹੀਂ ਹੋ ਸਕਦਾ"- ਸ਼ਿਖਰ ਧਵਨ ਨੂੰ ਬੋਲੀ ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ, ਜਾਣੋ ਕੀ ਹੈ ਮਾਮਲਾ

ਪਿਛਲੇ ਸਾਲ ਚਾਂਗਵੋਨ ਵਿਸ਼ਵ ਕੱਪ ਵਿੱਚ ਵੀ ਸੋਨ ਤਗ਼ਮਾ ਜਿੱਤਣ ਵਾਲੇ 22 ਸਾਲਾ ਤੋਮਰ ਨੇ ਫਾਈਨਲ ਵਿੱਚ ਆਸਟਰੀਆ ਦੇ ਅਲੈਕਜੈਂਡਰ ਸ਼ਮਿਰਲ ’ਤੇ 16-2 ਤੋਂ ਸੌਖਿਆ ਹੀ ਜਿੱਤ ਦਰਜ ਕੀਤੀ। ਤੋਮਰ ਨੇ ਰੈਂਕਿੰਗ ਰਾਊਂਡ ਵਿੱਚ 406.4 ਅੰਕ ਬਣਾ ਕੇ ਦੂਜਾ ਸਥਾਨ ਕੀਤਾ ਸੀ, ਜਦਕਿ ਸ਼ਮਿਰਲ 407.9 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ।

ਇਸ ਤੋਂ ਪਹਿਲਾ ਭਾਰਤੀ ਨਿਸ਼ਾਨੇਬਾਜ਼ ਨੇ ਕੁਆਲੀਫਾਈ ਦੌਰ ਵਿੱਚ 588 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕਰ ਲਿਆ ਸੀ। ਇਸ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਇੱਕ ਹੋਰ ਭਾਰਤੀ ਅਖਿਲ ਸ਼ੈਰੇਨ ਨੇ ਕੁਆਲੀਫਿਕੇਸ਼ਨ ਵਿੱਚ 587 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ।

ਨੋਟ : ਇਸ ਖਬਰ ਬਾਰੇ ਕੀ ਹੈ ਤਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News