ਨਿਸ਼ਾਨੇਬਾਜ਼ ਤਾਰਾ ਸ਼ਾਹਦੇਵ ਨਾਲ ਲਵ ਜੇਹਾਦ ਦੇ ਦੋਸ਼ੀ ਹਸਨ ਨੂੰ ਸ਼ਰਤਾਂ ਸਮੇਤ ਜ਼ਮਾਨਤ
Sunday, Oct 13, 2019 - 12:42 AM (IST)

ਰਾਂਚੀ- ਲਵ ਜੇਹਾਦ ਨੂੰ ਲੈ ਕੇ ਚਰਚਿਤ ਰਾਸ਼ਟਰੀ ਨਿਸ਼ਾਨੇਬਾਜ਼ ਤਾਰਾ ਸ਼ਾਹਦੇਵ ਮਾਮਲੇ ਦੇ ਦੋਸ਼ੀ ਰਕੀਬੁਲ ਹਸਨ ਉਰਫ ਰਣਜੀਤ ਸਿੰਘ ਕੋਹਲੀ ਨੂੰ ਝਾਰਖੰਡ ਹਾਈ ਕੋਰਟ ਨੇ ਅੱਜ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ ਹੈ। ਜੁਲਾਈ 2014 ਵਿਚ ਰਕੀਬੁਲ ਨੂੰ ਲਵ ਜੇਹਾਦ ਦੇ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ ਸੀ। ਉਸ 'ਤੇ 3 ਮਾਮਲੇ ਦਰਜ ਹੋਏ ਸਨ, ਜਿਨ੍ਹਾਂ ਵਿਚ ਦਾਜ ਲਈ ਤੰਗ ਪ੍ਰੇਸ਼ਾਨ ਕਰਨਾ ਤੇ ਧਰਮ ਤਬਦੀਲੀ, ਦਰਜਨਾਂ ਸਿਮਾਂ ਦੀ ਬਰਾਮਦਗੀ ਤੇ ਮੈਜਿਸਟ੍ਰੇਟ ਦੀ ਗੱਡੀ ਨਾਲ ਫਰਾਰ ਹੋਣ ਦਾ ਮਾਮਲਾ ਵੀ ਸ਼ਾਮਲ ਹੈ।