ਨਿਸ਼ਾਨੇਬਾਜ਼ ਰਵੀ ਕੁਮਾਰ ਸਣੇ ਇਹ ਮੁੱਕੇਬਾਜ਼ ਡੋਪ ਟੈਸਟ 'ਚ ਹੋਇਆ ਫੇਲ੍ਹ, ਵਾਡਾ ਨੇ ਲਾਈ ਪਾਬੰਦੀ

12/11/2019 4:59:46 PM

ਸਪੋਰਟਸ ਡੈਸਕ— ਭਾਰਤ ਨੂੰ ਟੋਕੀਓ ਓਲੰਪਿਕ ਤੋਂ ਸੱਤ ਮਹੀਨੇ ਪਹਿਲਾਂ ਇਕ ਵਡਾ ਝਟਕਾ ਲੱਗਾ ਹੈ। ਭਾਰਤ ਦੇ ਨਿਸ਼ਾਨੇਬਾਜ਼ ਰਵੀ ਕੁਮਾਰ ਅਤੇ ਮੁੱਕੇਬਾਜ਼ ਸੁਮਿਤ ਸਾਂਗਵਾਨ ਡੋਪ ਟੈਸਟ 'ਚ ਫੇਲ੍ਹ ਹੋ ਗਏ ਹਨ। ਨੈਸ਼ਨਲ ਐਂਟੀ ਡੋਪਿੰਗ ਏਜੰਸੀ (NADA) ਮੁਤਾਬਕ ਇਨ੍ਹਾਂ ਦੋਵਾਂ ਨੂੰ ਪਾਬੰਦੀਸ਼ੁਦਾ ਦਵਾਈ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ। ਇਹ ਭਾਰਤ ਲਈ ਇਕ ਹੈਰਾਨ ਕਰਨ ਵਾਲੀ ਖਬਰ ਹੈ ਕਿਉਂਕਿ ਇਹ ਦੋਵੇਂ ਐਥਲੀਟ ਦੇਸ਼ ਲਈ ਅਹਿਮ ਹਨ ਅਤੇ ਲਗਭਗ ਹਰ ਵੱਡੇ ਟੂਰਨਾਮੈਂਟ 'ਚ ਖੇਡਦੇ ਰਹੇ  ਹਨ।PunjabKesari
ਖੇਡ ਜਗਤ ਇਸ ਵਜ੍ਹਾ ਤੋਂ ਹੈਰਾਨ ਹੈ ਕਿਉਂਕਿ ਆਮ ਤੌਰ 'ਤੇ ਨਿਸ਼ਾਨੇਬਾਜ਼ੀ ਅਤੇ ਮੁੱਕੇਬਾਜ਼ੀ 'ਚ ਡੋਪਿੰਗ ਘੱਟ ਹੀ ਸੁਣਨ ਨੂੰ ਮਿਲਦੀ ਹੈ। ਓਲੰਪੀਅਨ ਸੁਮਿਤ ਸਾਂਗਵਾਨ (91 ਕਿ. ਗ੍ਰਾ) ਨੂੰ ਐਸੀਟਾਜ਼ੋਲੈਮਾਇਡ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ, ਇਹ ਡਯੂਰੇਟਿਕ ਵਰਲਡ ਐਂਟੀ ਡੋਪਿੰਗ ਏਜੰਸੀ (WADA) ਵਲੋਂ ਪਾਬੰਦੀਸ਼ੁਦਾ ਹੈ। ਸਾਂਗਵਾਨ ਦੀ ਅੱਖ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਨੇ ਡਾਕਟਰ ਦੀ ਸਲਾਹ 'ਤੇ ਜੋ ਦਵਾਈ ਲਈ ਸੀ ਉਸ 'ਚ ਐਸੀਟਾਜ਼ੋਲੈਮਾਇਡ ਮੌਜੂਦ ਸੀ। ਗਲੁਕੋਮਾ ਦੀ ਵਜ੍ਹਾ ਨਾਲ ਅੱਖ 'ਚ ਵਧਣ ਵਾਲੇ ਦਬਾਅ ਦੇ ਇਲਾਜ ਲਈ ਇਸ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ। ਫਰਵਰੀ 'ਚ ਚੀਨ ਦੇ ਵੁਹਾਨ 'ਚ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੇ ਸਿਲੈਕਸ਼ਨ ਟ੍ਰਾਇਲ 'ਚ ਉਨ੍ਹਾਂ ਦੇ ਹਿੱਸਾ ਲੈਣ ਦੇ ਮੌਕੇ ਲਗਭਗ ਖ਼ਤਮ ਹੋ ਗਏ ਹਨ।PunjabKesari
ਉਥੇ ਹੀ ਦੂਜੇ ਪਾਸੇ 29 ਸਾਲਾਂ ਰਵੀ ਕੁਮਾਰ ਨੇ ਪਿਛਲੇ ਸਾਲ ਵਰਲਡ ਕੱਪ ਅਤੇ ਕਾਮਨਵੈਲਥ ਗੇਮਜ਼ 'ਚ ਕਾਂਸੀ ਤਮਗਾ ਜਿੱਤਿਆ ਸੀ। ਜਾਣਕਾਰੀ ਮੁਤਾਬਕ ਰਵੀ ਨੂੰ ਇਸ ਸਾਲ ਜੂਨ 'ਚ ਦਿੱਲੀ 'ਚ ਸੁਰਿੰਦਰ ਸਿੰਘ ਮੈਮੋਰੀਅਲ ਮੀਟ ਦੇ ਦੌਰਾਨ ਕੀਤੇ ਗਏ ਟੈਸਟ 'ਚ ਪਾਜ਼ੀਟਿਵ ਪਾਇਆ ਗਿਆ ਸੀ। ਉਨ੍ਹਾਂ ਦੇ ਨਮੂਨਿਆਂ 'ਚ ਪ੍ਰਤੀਬੰਧਿਤ ਪਦਾਰਥ ਪ੍ਰੋਪਰੇਨੋਲਲ ਪਾਇਆ ਗਿਆ। ਨਾਡਾ ਨੇ 28 ਨਵੰਬਰ ਨੂੰ ਰਵੀ ਦਾ ਪੱਖ ਸੁਣਿਆ ਅਤੇ ਮੀਡੀਆ ਰਿਪੋਰਟ ਮੁਤਾਬਕ ਉਨ੍ਹਾਂ 'ਤੇ ਦੋ ਸਾਲ ਤੱਕ ਦੀ ਪਾਬੰਦੀ ਲਗਾਈ ਜਾਣ ਦੀ ਸੰਭਾਵਨਾ ਹੈ। ਪ੍ਰੋਪੀਨੋਲੋਲ ਦੀ ਵਰਤੋਂ ਬਲਡ ਪ੍ਰੈਸ਼ਰ ਦੇ ਇਲਾਜ਼ ਦੇ ਦੌਰਾਨ ਕੀਤਾ ਜਾਂਦਾ ਹੈ। ਮਾਈਗ੍ਰੇਨ ਦੇ ਇਲਾਜ ਲਈ ਇਸ ਨੂੰ ਲਿਆ ਜਾਂਦਾ ਹੈ।PunjabKesari
ਰਵੀ ਨੇ ਕਿਹਾ ਕਿ ਉਨ੍ਹਾਂ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਅਜਿਹਾ ਹੋਇਆ। ਉਨ੍ਹਾਂ ਨੇ ਕਿਹਾ, ਮੈਂ ਮਿਊਨਿਖ ਵਰਲਡ ਕੱਪ ਤੋਂ ਬਾਅਦ ਵਾਪਸ ਆਇਆ ਅਤੇ ਮੈਨੂੰ ਮਾਈਗ੍ਰੇਨ ਦਾ ਅਟੈਕ ਆਇਆ। ਹਾਲਾਂਕਿ ਮੇਰੇ ਨਾਲ ਪਹਿਲੀ ਵਾਰ ਅਜਿਹਾ ਹੋਇਆ ਸੀ, ਤਾਂ ਮੇਰੇ ਘਰਦਿਆਂ ਮੈਨੂੰ ਡਾਕਟਰ ਦੇ ਕੋਲ ਲੈ ਗਏ, ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਸ਼ੂਟਰ ਹਾਂ। ਉਨ੍ਹਾਂ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਇਸ ਦਵਾਈ ਨਾਲ ਮੈਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਨਾਡਾ ਦਾ ਅਨੁਸ਼ਾਸਨੀ ਪੈਨਲ ਅਗਲੇ ਕੁਝ ਦਿਨਾਂ ਤਕ ਸਜ਼ਾ ਦਾ ਫੈਸਲਾ ਕਰੇਗਾ।


Related News