ਭਾਰਤ ਦੇ ਮੈਰਾਜ ਅਹਿਮਦ ਖ਼ਾਨ ਨੇ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਸੋਨ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ
Tuesday, Jul 19, 2022 - 12:50 PM (IST)
ਚਾਂਗਵਾਨ- ਭਾਰਤ ਦੇ ਤਜਰਬੇਕਾਰ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖ਼ਾਨ ਨੇ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਪੁਰਸ਼ਾਂ ਦੇ ਸਟੀਕ ਮੁਕਾਬਲੇ ਵਿਚ ਦੇਸ਼ ਨੂੰ ਪਹਿਲਾ ਸੋਨ ਤਮਗ਼ਾ ਦਿਵਾ ਕੇ ਇਤਿਹਾਸ ਰਚ ਦਿੱਤਾ ਹੈ। 40 ਸ਼ਾਟ ਦੇ ਫਾਈਨਲ ਵਿਚ ਉੱਤਰ ਪ੍ਰਦੇਸ਼ ਦੇ 46 ਸਾਲਾ ਮੈਰਾਜ ਨੇ 37 ਦਾ ਸਕੋਰ ਕਰ ਕੇ ਕੋਰੀਆ ਦੇ ਮਿੰਸੁ ਕਿਮ (36) ਤੇ ਬ੍ਰਿਟੇਨ ਦੇ ਬੇਨ ਲੀਵੇਲਿਨ (26) ਨੂੰ ਪਛਾੜਿਆ।
ਇਹ ਵੀ ਪੜ੍ਹੋ : ਵਨਡੇ ਰੈਂਕਿੰਗ 'ਚ ਤੀਜੇ ਸਥਾਨ 'ਤੇ ਬਰਕਰਾਰ ਭਾਰਤ
ਦੋ ਵਾਰ ਦੇ ਓਲੰਪਿਕ ਤੇ ਇਸ ਵਾਰ ਚਾਂਗਵਾਨ ਵਿਚ ਭਾਰਤੀ ਟੀਮ ਦੇ ਸਭ ਤੋਂ ਉਮਰਦਰਾਜ ਮੈਂਬਰ ਮੈਰਾਜ ਨੇ 2016 ਵਿਚ ਰੀਓ ਡੀ ਜਨੇਰੀਓ ਵਿਸ਼ਵ ਕੱਪ ਵਿਚ ਚਾਂਦੀ ਜਿੱਤਿਆ ਸੀ। ਇਸ ਤੋਂ ਪਹਿਲਾਂ ਅੰਜੁਮ ਮੋਦਗਿਲ, ਆਸ਼ੀ ਚੌਕਸੀ ਤੇ ਸਿਫਤ ਕੌਰ ਸਮਰਾ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਟੀਮ ਮੁਕਾਬਲੇ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ। ਕਾਂਸੀ ਦੇ ਤਮਗ਼ੇ ਦੇ ਮੁਕਾਬਲੇ ਵਿਚ ਉਨ੍ਹਾਂ ਨੇ ਆਸਟ੍ਰੀਆ ਦੀ ਸ਼ੈਲੀਨ ਵਾਈਬੇਲ, ਐਨ ਉਂਗੇਰਾਂਕ ਤੇ ਰੇਬੇਕਾ ਕੋਏਕ ਨੂੰ 16-6 ਨਾਲ ਹਰਾਇਆ। ਭਾਰਤ 13 ਤਮਗ਼ੇ (ਪੰਜ ਸੋਨ, ਪੰਜ ਚਾਂਦੀ ਤੇ ਤਿੰਨ ਕਾਂਸੀ) ਜਿੱਤ ਕੇ ਹੁਣ ਵੀ ਤਮਗ਼ਾ ਸੂਚੀ ਵਿਚ ਸਿਖਰ 'ਤੇ ਬਣਿਆ ਹੋਇਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ