ਪਿਸਟਲ ਗੈਸ ਸਿਲੰਡਰ ’ਚ ਧਮਾਕੇ ਕਾਰਨ ਨਿਸ਼ਾਨੇਬਾਜ਼ ਦੇ ਅੰਗੂਠੇ ’ਚ ਗੰਭੀਰ ਸੱਟ

Tuesday, Dec 05, 2023 - 11:04 AM (IST)

ਪਿਸਟਲ ਗੈਸ ਸਿਲੰਡਰ ’ਚ ਧਮਾਕੇ ਕਾਰਨ ਨਿਸ਼ਾਨੇਬਾਜ਼ ਦੇ ਅੰਗੂਠੇ ’ਚ ਗੰਭੀਰ ਸੱਟ

ਨਵੀਂ ਦਿੱਲੀ– ਕਰਣੀ ਸਿੰਘ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ 10 ਮੀਟਰ ਏਅਰ ਪਿਸਟਲ ਸਿਲੰਡਰ ਵਿਚ ਧਮਾਕੇ ਕਾਰਨ ਰਾਸ਼ਟਰੀ ਪੱਧਰ ਦੇ ਇਕ ਨਿਸ਼ਾਨੇਬਾਜ਼ ਦੇ ਖੱਬੇ ਅੰਗੂਠੇ ਵਿਚ ਗੰਭੀਰ ਰੂਪ ਨਾਲ ਸੱਟ ਲੱਗ ਗਈ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਦੀ ਹੈ।

ਇਹ ਵੀ ਪੜ੍ਹੋ- ਟੀ-20 ਸੀਰੀਜ਼ ’ਚ ਦਿਸੀ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦੀ ਝਲਕ
ਇੰਡੀਅਨ ਏਅਰ ਫੋਰਸ ਵਿਚ ਕਾਰਪੋਰੇਲ ਅਹੁਦੇ ’ਤੇ ਤਾਇਨਾਤ ਪੁਸ਼ਪੇਂਦ੍ਰ ਕੁਮਾਰ ਭੋਪਾਲ ਵਿਚ ਚੱਲ ਰਹੀ ਰਾਸ਼ਟਰੀ ਚੈਂਪੀਅਨਸ਼ਿਪ ਲਈ ਇੱਥੇ ਨਿਸ਼ਾਨੇਬਾਜ਼ੀ ਕੰਪਲੈਕਸ ਵਿਚ ਅਭਿਆਸ ਕਰ ਰਿਹਾ ਸੀ। ਉਹ ਸਿਲੰਡਰ ਤੋਂ ਪਿਸਟਲ ਵਿਚ ਗੈਸ ਭਰ ਰਿਹਾ ਸੀ ਜਦੋਂ ਧਮਾਕਾ ਹੋਇਆ। ਇਸ ਧਮਾਕੇ ਕਾਰਨ ਉਸਦੇ ਅੰਗੂਠੇ ਵਿਚ ਗੰਭੀਰ ਸੱਟ ਲੱਗੀ ਤੇ ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਉਹ ਫਿਲਹਾਲ ਇੱਥੇ ਭਾਰਤੀ ਸੈਨਾ ਦੇ ‘ਆਰ. ਐਂਡ ਆਰ.’ ਹਸਪਤਾਲ ਵਿਚ ਭਰਤੀ ਹੈ।

ਇਹ ਵੀ ਪੜ੍ਹੋ- ਪਰਿਵਾਰ ਨਾਲ ਛੁੱਟੀਆਂ ਮਨਾ ਕੇ ਪਰਤੇ ਰੋਹਿਤ ਸ਼ਰਮਾ, ਏਅਰਪੋਰਟ 'ਤੇ ਧੀ ਨੂੰ ਗੋਦੀ ਲਏ ਆਏ ਨਜ਼ਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News