ਹੈਰਾਨ ਟੈਨਿਸ ਸਟਾਰ ਓਸਾਕਾ ਨੇ ਪੁੱਛਿਆ, ਕਿੱਥੇ ਹਨ ਪੇਂਗ ਸ਼ੁਆਈ?
Wednesday, Nov 17, 2021 - 07:59 PM (IST)
ਪੇਈਚਿੰਗ- ਟੈਨਿਸ ਸਟਾਰ ਨਾਓਮੀ ਓਸਾਕਾ ਨੇ ਕਿਹਾ ਕਿ ਉਹ ਸਾਥੀ ਖਿਡਾਰੀ ਪੇਂਗ ਸ਼ੁਆਈ ਦੇ ਬਾਰੇ ਵਿਚ ਸੁਣ ਕੇ ਹੈਰਾਨ ਹਨ, ਜੋ ਚੀਨ ਵਿਚ ਇਕ ਸਾਬਕਾ ਚੋਟੀ ਦੇ ਸਰਕਾਰੀ ਅਧਿਕਾਰੀ ਖਿਲਾਫ ਯੋਨ ਸ਼ੋਸ਼ਣ ਦੇ ਦੋਸ਼ ਲਾਉਣ ਤੋਂ ਬਾਅਦ ਗਾਇਬ ਹਨ। ਜਾਪਾਨ ਦੀ ਦੁਨੀਆ ਦੀ ਸਾਬਕਾ ਨੰਬਰ-1 ਖਿਡਾਰੀ ਅਤੇ 4 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਓਸਾਕਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਤੇ ਪੁੱਛਿਆ ਕਿ ਪੇਂਗ ਸ਼ੁਆਈ ਕਿੱਥੇ ਹੈ?
ਹੈਸ਼ਟੈਗ ਦੇ ਨਾਲ ਓਸਾਕਾ ਨੇ ਟਵਿਟਰ 'ਤੇ ਲਿਖਿਆ,‘‘ਮੈਨੂੰ ਨਹੀਂ ਪਤਾ ਕਿ ਤੁਹਾਡੀਆਂ ਨਜ਼ਰਾਂ ਖਬਰਾਂ 'ਤੇ ਹਨ ਜਾਂ ਨਹੀਂ ਪਰ ਹਾਲ ਹੀ ਵਿਚ ਮੈਨੂੰ ਇਕ ਸਾਥੀ ਖਿਡਾਰੀ ਦੇ ਬਾਰੇ ਸੂਚਿਤ ਕੀਤਾ ਗਿਆ, ਜੋ ਆਪਣੇ ਯੋਨ ਸ਼ੋਸ਼ਣ ਦਾ ਖੁਲਾਸਾ ਕਰਨ ਦੇ ਕੁੱਝ ਦੇਰ ਬਾਅਦ ਗਾਇਬ ਹੋ ਗਈ। ਆਵਾਜ਼ ਨੂੰ ਦਬਾਉਣਾ ਕਿਸੇ ਵੀ ਕੀਮਤ 'ਤੇ ਠੀਕ ਨਹੀਂ ਹੈ। ਸਤੰਬਰ 'ਚ ਅਮਰੀਕੀ ਓਪਨ ਵਿਚ ਖਿਤਾਬ ਦੀ ਰੱਖਿਆ ਦੇ ਅਭਿਆਨ ਦਾ ਅੰਤ ਤੀਜੇ ਦੌਰ 'ਚ ਹਾਰ ਦੇ ਨਾਲ ਹੋਣ ਤੋਂ ਬਾਅਦ ਤੋਂ ਟੂਰ ਪੱਧਰ ਦੇ ਮੁਕਾਬਲਿਆਂ ਵਿਚ ਨਾ ਖੇਡਣ ਵਾਲੀ 24 ਸਾਲ ਦੀ ਓਸਾਕਾ ਨੇ ਉਮੀਦ ਜਤਾਈ ਕਿ ਪੇਂਗ ਅਤੇ ਉਨ੍ਹਾਂ ਦਾ ਪਰਿਵਾਰ ‘ਸੁਰੱਖਿਅਤ ਅਤੇ ਠੀਕ’ ਹੋਵੇਗਾ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।