ਸ਼ੋਏਬ ਨੇ ਸਾਨੀਆ ਮਿਰਜ਼ਾ ਨਾਲ ਸ਼ੇਅਰ ਕੀਤੀ ਤਸਵੀਰ, ਫੈਂਸ ਨੇ ਕੀਤੇ ਟਰੋਲ

11/17/2020 9:09:48 PM

ਨਵੀਂ ਦਿੱਲੀ- ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦੀ ਪਤਨੀ ਸਾਨੀਆ ਮਿਰਜ਼ਾ ਦੇ ਜਨਮਦਿਨ 'ਤੇ ਉਸਦੇ ਨਾਲ ਆਪਣੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਪਰ ਫੈਂਸ ਨੇ ਮਲਿਕ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਸਾਨੀਆ ਨੇ ਸਭ ਤੋਂ ਪਹਿਲਾਂ ਸ਼ੋਏਬ ਦੇ ਨਾਲ ਤਸਵੀਰ ਸ਼ੇਅਰ ਕੀਤੀ ਤੇ ਜਨਮਦਿਨ 'ਤੇ ਸ਼ਾਨਦਾਰ ਸਰਪ੍ਰਾਈਜ਼ ਦੇਣ ਦੇ ਲਈ ਧੰਨਵਾਦ ਕੀਤਾ। ਇਸ ਤੋਂ ਬਾਅਦ ਸ਼ੋਏਬ ਨੇ ਵੀ ਆਪਣੇ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕੀਤੀ ਪਰ ਜੋ ਕੈਪਸ਼ਨ ਸਾਨੀਆ ਨੇ ਲਿਖੀ ਸੀ ਉਹੀ ਕੈਪਸ਼ਨ ਸ਼ੋਏਬ ਨੇ ਵੀ ਲਿਖੀ। ਇਸ ਤੋਂ ਬਾਅਦ ਮਲਿਕ ਨੇ ਉਸ ਨੂੰ ਪੋਸਟ ਨੂੰ ਉਤਾਰ ਦਿੱਤਾ। ਇਸ ਤੋਂ ਬਾਅਦ ਫੈਂਸ ਨੇ ਉਸ ਨੂੰ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਕਰਨ ਲੱਗੇ ਤੇ ਉਸ ਨੂੰ ਸਲਾਹ ਦੇਣ ਲੱਗੇ ਕਿ ਘੱਟ ਤੋਂ ਘੱਟ ਆਪਣੇ ਨਾਂ ਨੂੰ ਤਾਂ ਬਦਲ ਲਵੋ। ਸੋਸ਼ਲ ਮੀਡੀਆ 'ਤੇ ਸ਼ੋਏਬ ਤੇ ਸਾਨੀਆ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ 15 ਨਵੰਬਰ ਨੂੰ ਸਾਨੀਆ ਮਿਰਜ਼ਾ ਦਾ ਜਨਮਦਿਨ ਸੀ।

 
 
 
 
 
 
 
 
 
 
 
 
 
 
 
 

A post shared by Shoaib Malik (@realshoaibmalik)


ਆਪਣੇ ਜਨਮਦਿਨ ਦੇ ਮੌਕੇ 'ਤੇ ਸਾਨੀਆ ਪਤੀ ਸ਼ੋਏਬ ਨੂੰ ਮਿਲਣ ਪਾਕਿਸਤਾਨ ਗਈ ਤੇ ਪਾਕਿਸਤਾਨ ਸੁਪਰ ਲੀਗ ਮੈਚ 'ਚ ਵੀ ਸਟੇਡੀਅਮ 'ਚ ਆ ਕੇ ਮੈਚ ਦਾ ਅਨੰਦ ਲੈ ਰਹੀ ਸੀ। ਦਰਅਸਲ ਸ਼ੋਏਬ ਪੀ. ਐੱਸ. ਐੱਲ. ਦੇ ਕੁਆਲੀਫਾਇਰ 'ਚ ਪੇਸ਼ਾਵਰ ਜਾਲਮੀ ਟੀਮ ਵਲੋਂ ਖੇਡ ਰਹੇ ਸਨ। ਅਜਿਹੇ 'ਚ ਪਤੀ ਨੂੰ ਸਪੋਰਟ ਕਰਨ ਦੇ ਲਈ ਸਾਨੀਆ ਐਮਿਲੀਨੇਟਰ 1 'ਚ ਕਰਾਚੀ ਸਟੇਡੀਅਮ ਪਹੁੰਚੀ ਸੀ। ਸਾਨੀਆ ਮਿਰਜ਼ਾ ਨੇ ਸ਼ੋਏਬ ਮਲਿਕ ਨਾਲ ਸਾਲ 2010 'ਚ ਵਿਆਹ ਕੀਤਾ ਸੀ। ਪਾਕਿਸਤਾਨ ਸੁਪਰ ਲੀਗ ਐਲਿਮੀਨੇਟਰ-1 'ਚ ਪੇਸ਼ਾਵਰ ਜਾਲਮੀ ਨੂੰ ਲਾਹੌਰ ਕਲੰਦਰ ਨੇ 5 ਵਿਕਟਾਂ ਨਾਲ ਹਰਾ ਦਿੱਤਾ ਸੀ।

 


Gurdeep Singh

Content Editor Gurdeep Singh