ਸ਼ੋਏਬ ਅਖ਼ਤਰ ਇਸ ਪੀ. ਐੱਸ. ਐੱਲ. ਟੀਮ ਨੂੰ ਚਾਹੁੰਦੇ ਹਨ ਖਰੀਦਣਾ, ਕਿਹਾ-ਬ੍ਰਾਂਡ ਨੂੰ ਕਰ ਰਹੇ ਬਰਬਾਦ
Monday, Jun 21, 2021 - 05:42 PM (IST)
ਸਪੋਰਟਸ ਡੈਸਕ : ਦੁਨੀਆ ’ਚ ਟੀ-20 ਲੀਗਜ਼ ਬਹੁਤ ਮਸ਼ਹੂਰ ਹੋ ਰਹੀਆਂ ਹਨ, ਜਿਨ੍ਹਾਂ ’ਚ ਪਾਕਿਸਤਾਨ ਸੁਪਰ ਲੀਗ ਦਾ ਨਾਂ ਵੀ ਸ਼ਾਮਲ ਹੈ। ਪਿਛਲੇ ਸੀਜ਼ਨ ਦੀ ਉਪ-ਜੇਤੂ ਪੀ. ਐੱਸ. ਐੱਲ. ਟੀਮ ਲਾਹੌਰ ਕਲੰਦਰ ਇਸ ਵਾਰ ਪਲੇਅ ਆਫ ’ਚ ਦਾਖਲ ਹੋਣ ’ਚ ਅਸਫਲ ਰਹੀ। ਇਸ ਤੋਂ ਬਾਅਦ ਰਾਵਲਪਿੰਡੀ ਐਕਸਪ੍ਰੈੱਸ ਦੇ ਨਾਂ ਨਾਲ ਮਸ਼ਹੂਰ ਸ਼ੋਏਬ ਅਖ਼ਤਰ ਨੇ ਕਿਹਾ ਕਿ ਟੀਮ ਦੇ ਮਾਲਕ ਅਤੇ ਮੈਨੇਜਮੈਂਟ ਲਾਹੌਰ ਬ੍ਰਾਂਡ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਇਸ ਦੌਰਾਨ ਟੀਮ ਖਰੀਦਣ ਦੀ ਗੱਲ ਵੀ ਕੀਤੀ। ਪੀ. ਐੱਸ. ਐੱਲ. 6 ’ਚ ਕਲੰਦਰਸ ਨੇ ਲਗਾਤਾਰ 4 ਮੈਚ ਗੁਆਏ ਅਤੇ ਯੂ. ਏ. ਈ. ’ਚ ਹੋਣ ਵਾਲੇ ਹਾਈ-ਆਕਟੇਨ ਟੂਰਨਾਮੈਂਟ ’ਚੋਂ ਬਾਹਰ ਹੋ ਗਏ। ਫ੍ਰੈਂਚਾਇਜ਼ੀ ਦੇ ਪ੍ਰਸ਼ੰਸਕ ਕੁਦਰਤੀ ਤੌਰ ’ਤੇ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹਨ। ਉਨ੍ਹਾਂ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਸੀ ਪਰ ਇਹ ਨਿਰਾਸ਼ਾਜਨਕ ਸੀ। ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਸ਼ੋਏਬ ਅਖਤਰ ਹਾਲਾਂਕਿ ਟੀਮ ਦੀ ਕਿਸਮਤ ਬਦਲਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਟੀਮ ਖਰੀਦਣ ਲਈ ਤਿਆਰ ਹਨ ਪਰ ਕਲੰਦਰ ਦੇ ਮਾਲਕ ਇਸ ਨੂੰ ਵੇਚਣ ਲਈ ਤਿਆਰ ਨਹੀਂ ਹਨ।
ਇਹ ਵੀ ਪੜ੍ਹੋ : WTC Final : ਵਿਰਾਟ ਕੋਹਲੀ ਨੂੰ ਆਊਟ ਕਰ ਕੇ ਖੁਸ਼ ਹੋਏ ਜੈਮੀਸਨ, ਕਹੀ ਇਹ ਵੱਡੀ ਗੱਲ
ਉਨ੍ਹਾਂ ਕਿਹਾ ਕਿ ਮੈਂ ਰਾਣਾ ਭਰਾਵਾਂ ਨੂੰ ਕਿਹਾ ਕਿ ਉਹ ਮੈਨੂੰ ਆਪਣੀ ਟੀਮ ਵੇਚਣ, ਮੈਂ ਇਸ ਦਾ ਨਾਂ ਬਦਲ ਕੇ ਲਾਹੌਰ ਐਕਸਪ੍ਰੈੱਸ ਕਰਾਂਗਾ ਅਤੇ ਮੈਨੇਜਮੈਂਟ ਨੂੰ ਬਦਲ ਦਿਆਂਗਾ। ਇਹ ਮਾਲਕ ਅਤੇ ਮੈਨੇਜਮੈਂਟ ਕ੍ਰਿਕਟ ਪ੍ਰਤੀ ਗੰਭੀਰ ਨਹੀਂ ਹਨ, ਉਹ ਲਾਹੌਰ ਬ੍ਰਾਂਡ ਨੂੰ ਬਰਬਾਦ ਕਰ ਰਹੇ ਹਨ। ਟੀਮ ਦੇ ਅੰਦਰ ਕੁਆਲਿਟੀ ਖਿਡਾਰੀਆਂ ਜਾਂ ਮੈਚ ਜੇਤੂਆਂ ਦੀ ਕੋਈ ਘਾਟ ਨਹੀਂ ਹੈ ਕਿਉਂਕਿ ਰਾਸ਼ਿਦ ਖਾਨ, ਮੁਹੰਮਦ ਹਫੀਜ਼ ਅਤੇ ਫਖਰ ਜ਼ਮਾਨ ਵਰਗੇ ਖਿਡਾਰੀ ਕਲੰਦਰਸ ਦੀ ਟੀਮ ’ਚ ਹਨ ਪਰ ਫਿਰ ਵੀ ਟੀਮ ਪਲੇਅ ਆਫ ’ਚ ਨਹੀਂ ਪਹੁੰਚ ਸਕੀ। ਸੋਹੇਲ ਅਖਤਰ ਦੀ ਅਗਵਾਈ ਵਾਲੀ ਟੀਮ ’ਚ ਤਜਰਬੇਕਾਰ ਖਿਡਾਰੀਆਂ ਅਤੇ ਨੌਜਵਾਨਾਂ ਦਾ ਬਹੁਤ ਵਧੀਆ ਮਿਸ਼ਰਣ ਸੀ।
ਆਪਣੇ ਖਿਡਾਰੀਆਂ ’ਚੋਂ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਬਜਾਏ, ਅਖ਼ਤਰ ਉਸ ਸਮੇਂ ਸ਼ੱਕ ਦੇ ਘੇਰੇ ’ਚ ਆ ਗਏ, ਜਦੋਂ ਉਨ੍ਹਾਂ ਨੇ ਕਵੇਟਾ ਗਲੈਡੀਏਟਰਜ਼ ਖ਼ਿਲਾਫ਼ ਡੀ. ਆਰ. ਐੱਸ. ਦੀ ਸਮੀਖਿਆ ਨੂੰ ਵਿਗਾੜ ਦਿੱਤਾ, ਜਿਥੇ ਬੱਲੇ ਦੇ ਗੇਂਦ ਨੂੰ ਛੂਹਣ ਦੇ ਸਪੱਸ਼ਟ ਸਬੂਤ ਸਨ, ਜਦੋਂ ਤਕ ਕਿ ਕਪਤਾਨ ਨੇ ਡੀ. ਆਰ. ਐੱਸ. ਲੈਣ ਦਾ ਫੈਸਲਾ ਨਹੀਂ ਲਿਆ। ਸਿਰਫ ਇੰਨਾ ਹੀ ਨਹੀਂ, ਉਪ ਕਪਤਾਨ ਸ਼ਾਹੀਨ ਸ਼ਾਹ ਅਫਰੀਦੀ ਵੀ ਆਪਣੇ ਸਾਬਕਾ ਪਾਕਿਸਤਾਨੀ ਕਪਤਾਨ ਸਰਫਰਾਜ਼ ਅਹਿਮਦ ਨਾਲ ਬਹਿਸ ਪਿਆ, ਜਿਸ ਨੇ ਪ੍ਰਸ਼ੰਸਕਾਂ ਅਤੇ ਆਲੋਚਕਾਂ ਨੂੰ ਇਕੋ ਜਿਹਾ ਪ੍ਰਭਾਵਿਤ ਨਹੀਂ ਕੀਤਾ। ਉਮੀਦ ਹੈ ਕਿ ਟੀਮ ਅਗਲੇ ਸਾਲ ਮਜ਼ਬੂਤ ਪ੍ਰਦਰਸ਼ਨ ਕਰੇਗੀ, ਵਧੀਆ ਪ੍ਰਦਰਸ਼ਨ ਕਰੇਗੀ, ਜਿਸ ਦੀ ਉਮੀਦ ਫ੍ਰੈਂਚਾਇਜ਼ੀ ਤੋਂ ਕੀਤੀ ਜਾਂਦੀ ਹੈ।