ਸ਼ੋਇਬ ਨੇ ਰੋਹਿਤ ਨੂੰ ਦਿੱਤਾ ਇਹ ਨਵਾਂ ਨਾਂ, ਕਿਹਾ- ਇੰਗਲੈਂਡ ਖਿਲਾਫ ਬਣਾ ਸਕਦੇ ਹਨ 1000+ ਦੌੜਾਂ
Thursday, Oct 03, 2019 - 01:50 PM (IST)

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਇਕ ਨਿਕਨੇਮ ਦਿੱਤਾ ਹੈ। ਰੋਹਿਤ ਸ਼ਰਮਾ ਨੇ ਵਿਸ਼ਾਖਾਪਟਨਮ ਟੈਸਟ ਮੈਚ 'ਚ ਦੱਖਣੀ ਅਫਰੀਕਾ ਖਿਲਾਫ ਬਤੌਰ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਖੇਡ ਦੇ ਹੋਏ ਸ਼ਾਨਦਾਰ ਸੈਂਕੜਾ ਲਾਇਆ। ਜਿਸ ਤੋਂ ਬਾਅਦ ਪਾਕਿਸਤਾਨੀ ਦਿੱਗਜ ਸ਼ੋਇਬ ਅਖਤਰ ਨੇ ਇਕ ਪੁਰਾਣਾ ਕਿੱਸਾ ਸ਼ੇਅਰ ਕੀਤਾ ਹੈ।
ਸ਼ੋਇਬ ਅਖਤਰ ਨੇ ਰਹਿਤ ਨੂੰ ਦਿੱਤਾ ਨਵਾਂ ਨਾਂ
ਸ਼ੋਇਬ ਅਖਤਰ ਨੇ ਯੂ-ਟਿਊਬ ਚੈਨਲ ਰਾਹੀ ਕਿਹਾ ਹੈ ਕਿ ਉਨ੍ਹਾਂ ਨੇ 2013 'ਚ ਰੋਹਿਤ ਸ਼ਰਮਾ ਨਾਲ ਮੁਲਾਕਾਤ ਕੀਤੀ ਸੀ। ਸ਼ੋਇਬ ਅਖਤਰ ਦੱਸਦੇ ਹਨ ਕਿ ਮੈਂ ਰੋਹਿਤ ਨੂੰ ਕਿਹਾ ਕਿ ਤੁਹਾਡਾ ਨਾਂ ਕੀ ਹੈ ਤਾਂ ਰੋਹਿਤ ਨੇ ਕਿਹਾ ਕਿ ਭਰਾ ਤੁਸੀਂ ਜਾਣਦੇ ਹੋ ਮੇਰਾ ਨਾਂ ਰੋਹਿਤ ਸ਼ਰਮਾ ਹੈ। ਇਸ ਤੋਂ ਬਾਅਦ ਸ਼ੋਇਬ ਅਖਤਰ ਨੇ ਕਿਹਾ ਸੀ ਕਿ ਤੁਸੀਂ ਆਪਣੇ ਨਾਂ ਅੱਗੇ 'ਜੀ' ਲਗਾ ਲਵੋ। ਇਸ 'ਜੀ' ਸ਼ਬਦ ਦਾ ਅਰਥ ਸ਼ੋਏਬ ਅਖਤਰ ਨੇ ਵੀ ਦੱਸਿਆ ਹੈ। ਸ਼ੋਏਬ ਅਖਤਰ ਨੇ ਕਿਹਾ ਹੈ ਕਿ... ਰੋਹਿਤ ਸ਼ਰਮਾ ਨਹੀਂ ਬਲਕਿ "ਗ੍ਰੇਟ ਰੋਹਿਤ ਸ਼ਰਮਾ" ਹੈ।
ਟੈਸਟ 'ਚ ਹਿੱਟ ਹੋਣਗੇ ਰੋਹਿਤ
ਅੰਤਰਰਾਸ਼ਟਰੀ ਕ੍ਰਿਕਟ ਦੇ ਸਭ ਤੋਂ ਤੇਜ਼ ਗੇਂਦਬਾਜ਼ ਸੁੱਟਣ ਵਾਲੇ ਸ਼ੋਇਬ ਅਖਤਰ ਨੇ ਕਿਹਾ ਹੈ ਕਿ ਉਨ੍ਹਾਂ ਨੇ 6 ਸਾਲ ਪਹਿਲਾਂ ਕਿਹਾ ਸੀ ਕਿ ਉਹ ਇਕ ਦਿਨ ਭਾਰਤ ਦਾ ਮਹਾਨ ਬੱਲੇਬਾਜ਼ ਬਣੇਗਾ। ਰੋਹਿਤ ਸ਼ਰਮਾ ਨੇ ਵਨ-ਡੇ ਅਤੇ ਟੀ-20 ਇੰਟਰਨੈਸ਼ਨਲ ਕ੍ਰਿਕਟ 'ਚ ਆਪਣੇ ਆਪ ਨੂੰ ਸਾਬਿਤ ਕੀਤਾ ਹੈ ਅਤੇ ਲਗਾਤਾਰ ਦੌੜਾਂ ਬਣਾਈਆਂ ਹਨ। ਪਰ ਰੋਹਿਤ ਸ਼ਰਮਾ ਟੈਸਟ ਕ੍ਰਿਕਟ 'ਚ ਅਸਫਲ ਹੋ ਰਹੇ ਸਨ ਪਰ 2 ਅਕਤੂਬਰ ਤੋਂ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁਰੂ ਹੋਏ ਟੈਸਟ ਮੈਚ 'ਚ ਰੋਹਿਤ ਸ਼ਰਮਾ ਆਪਣੇ ਆਪ ਨੂੰ ਬਤੌਰ ਸਲਾਮੀ ਬੱਲੇਬਾਜ਼ ਸਾਬਤ ਕਰ ਦਿੱਤਾ ਹੈ ਕਿ ਉਹ ਕਿੰਨੇ ਵੱਡੇ ਖਿਡਾਰੀ ਹਨ।
ਇੰਗਲੈਂਡ 'ਚ 1000 ਤੋਂ ਵੱਧ ਬਣਾਉਣਗੇ ਦੌੜਾਂ
ਰੋਹਿਤ ਸ਼ਰਮਾ ਨੇ ਇਸ ਟੈਸਟ ਮੈਚ ਦੇ ਪਹਿਲੇ ਹੀ ਦਿਨ ਸੈਂਕੜਾ ਲਗਾ ਦਿੱਤਾ ਸੀ, ਜਿਸ 'ਚ ਦਰਜਨਾਂ ਚੌਕੇ ਛੱਕੇ ਲਗਾਏ ਸਨ। ਹਾਲਾਂਕਿ ਦੂਜੇ ਦਿਨ ਰੋਹਿਤ 176 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਪਹਿਲਾਂ ਸ਼ੋਇਬ ਅਖਤਰ ਨੇ ਮੈਚ ਦੀ ਸ਼ਾਮ ਨੂੰ ਇਕ ਵੀਡੀਓ ਪੋਸਟ ਕੀਤੀ, ਜਿਸ 'ਚ ਉਨ੍ਹਾਂ ਨੇ ਹਿੱਟਮੈਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਤੋਂ ਇੰਗਲੈਂਡ ਦੇ ਦੌਰੇ 'ਤੇ ਟੈਸਟ ਸੀਰੀਜ਼ 'ਚ 1000 ਤੋਂ ਵੱਧ ਦੌੜਾਂ ਦੇਖਣਾ ਚਾਹੁੰਦੇ ਹਨ। ਦੱਸ ਦਈਏ ਕਿ ਰੋਹਿਤ ਸ਼ਰਮਾ ਨੇ ਵਨ-ਡੇ ਕ੍ਰਿਕਟ 'ਚ ਤਿੰਨ ਦੋਹਰੇ ਸੈਂਕੜੇ ਲੱਗਾ ਚੁੱਕੇ ਹਨ। ਉਨ੍ਹਾਂ ਨੇ ਟੈਸਟ ਕ੍ਰਿਕਟ 'ਚ ਵੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ।