ਸ਼ੋਏਬ ਅਖਤਰ ਨੇ ਕੀਤੀ ਸਰਫਰਾਜ਼ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ, ਜਾਣੋ ਕਾਰਨ

07/24/2019 10:22:19 PM

ਸਪੋਰਟਸ ਡੈੱਕਸ— ਰਾਵਲਪਿੰਡੀ ਐਕਸਪ੍ਰੈਸ ਦੇ ਨਾਂ ਨਾਲ ਜਾਣੇ ਜਾਂਦੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਪਾਕਿਸਤਾਨ ਕ੍ਰਿਕਟ ਟੀਮ ਦੇ ਮੌਜੂਦਾ ਕਪਤਾਨ ਸਰਫਰਾਜ਼ ਅਹਿਮਦ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਕੀਤੀ ਹੈ। ਅਖਤਰ ਨੇ ਆਪਣੇ ਇਕ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਹ ਗੱਲ ਕਹੀ ਹੈ। ਇਸ ਤੋਂ ਪਹਿਲਾਂ ਵਿਸ਼ਵ ਕੱਪ 2019 ਦੇ ਦੌਰਾਨ ਵੀ ਅਖਤਰ ਨੇ ਸਰਫਰਾਜ਼ ਦੀ ਕਪਤਾਨੀ 'ਤੇ ਸਵਾਲ ਚੁੱਕੇ ਸਨ ਤੇ ਉਨ੍ਹਾਂ ਨੇ ਬ੍ਰੇਨਲੈਸ ਕਪਤਾਨ ਕਰਾਰ ਦਿੱਤਾ ਸੀ।

PunjabKesari
ਸੋਹੇਲ ਤੇ ਆਜਮ ਨੂੰ ਦਿੱਤੀ ਜਾਣੀ ਚਾਹੀਦੀ ਹੈ ਕਪਤਾਨੀ
ਅਖਤਰ ਨੇ ਕਿਹਾ ਕਿ ਸਰਫਰਾਜ਼ ਦੀ ਜਗ੍ਹਾ ਹੈਰਿਸ ਸੋਹੇਲ ਨੂੰ ਵਨ ਡੇ ਤੇ ਟੀ-20 ਦੀ ਕਪਤਾਨੀ ਦਿੱਤੀ ਜਾਣੀ ਚਾਹੀਦੀ ਜਦਕਿ ਬਾਬਰ ਆਜਮ ਨੂੰ ਟੈਸਟ ਕ੍ਰਿਕਟ ਦੀ ਕਪਤਾਨੀ ਦਿੱਤੀ ਜਾਣ ਦੀ ਗੱਲ ਕਹੀ। ਇਸ ਵੀਡੀਓ 'ਚ ਅਖਤਰ ਨੇ ਕਿਹਾ ਕਿ 'ਸਰਫਰਾਜ਼ ਨੂੰ ਕਪਤਾਨੀ ਦੇਣ ਦਾ ਕੋਈ ਮਤਲਬ ਨਹੀ ਹੈ। ਪਾਕਿਸਤਾਨ ਨੂੰ ਚਾਹੀਦਾ ਕਿ ਉਹ ਸਰਫਰਾਜ਼ ਦਾ ਇਸਤੇਮਾਲ ਇਕ ਵਿਕਟਕੀਪਰ-ਬੱਲੇਬਾਜ਼ ਦੇ ਤੌਰ 'ਤੇ ਕਰੇ। ਬਾਬਰ ਨੂੰ ਮੈਂ ਸ਼ੁੱਭਕਾਮਨਾਵਾਂ ਦੇਣਾ ਚਾਹਾਂਗਾ। ਉਨ੍ਹਾਂ ਨੇ ਹਾਲ ਦੇ ਦਿਨ੍ਹਾਂ 'ਚ ਬਹੁਤ ਦੌੜਾਂ ਬਣਾਈਆਂ ਹਨ।'

PunjabKesari
ਪਹਿਲੇ ਵੀ ਕਰ ਚੁੱਕੇ ਸਰਫਰਾਜ਼ ਦੀ ਆਲੋਚਨਾ
ਇਸ ਤੋਂ ਪਹਿਲਾਂ ਵਿਸ਼ਵ ਕੱਪ ਦੇ ਦੌਰਾਨ ਭਾਰਤ ਹੱਥੋਂ ਪਾਕਿਸਤਾਨ ਦੀ ਹਾਰ 'ਤੇ ਸ਼ੋਏਬ ਅਖਤਰ ਨੇ ਪਾਕਿਸਤਾਨੀ ਟੀਮ ਦੇ ਨਾਲ ਹੀ ਕਪਤਾਨ ਸਰਫਰਾਜ਼ ਅਹਿਮਦ ਦੀ ਕਲਾਸ ਲਗਾਈ ਸੀ। ਇਸ ਦੌਰਾਨ ਉਨ੍ਹਾਂ ਨੇ ਸਰਫਰਾਜ਼ ਦੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦੇ ਫੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਉਸ ਨੂੰ ਬ੍ਰੇਨਲੈਸ ਕਪਤਾਨ ਤਕ ਕਹਿ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਚੇਜ 'ਚ ਵਧੀਆ ਨਹੀਂ ਹੈ। ਚੈਂਪੀਅਨਸ ਟਰਾਫੀ 'ਚ ਜੋ ਗਲਤੀ ਭਾਰਤ ਤੋਂ ਹੋਈ ਉਹੀ ਗਲਤੀ ਸਰਫਰਾਜ਼ ਨੇ ਕੀਤੀ ਤੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ। ਇਸ ਮੈਚ 'ਚ ਪਾਕਿਸਤਾਨ ਨੂੰ ਭਾਰਤ ਤੋਂ ਹਾਰ ਝੱਲਣੀ ਪਈ ਸੀ। 


Gurdeep Singh

Content Editor

Related News