ਅਖਤਰ ਦੀ ਗੇਂਦਬਾਜ਼ੀ ਨੂੰ ਕੈਫ ਦੇ ਬੇਟੇ ਨੇ ਦੱਸਿਆ ਮਮੂਲੀ, ਸ਼ੋਇਬ ਨੇ ਕਿਹਾ ‘ਹੋ ਜਾਵੇ ਮੈਚ’

04/08/2020 2:13:42 PM

ਨਵੀਂ ਦਿੱਲੀ : ਸ਼ੋਇਬ ਅਖਤਰ ਆਪਣੇ ਜ਼ਮਾਨੇ ਵਿਚ ਉਹ ਗੇਂਦਬਾਜ਼ ਸਨ ਜਿਸ ਲਈ 150 ਕਿ. ਮੀ. ਦੀ ਰਫਤਾਰ ਸੁੱਟਣਾ ਕੋਈ ਵੱਡੀ ਗੱਲ ਨਹੀਂ ਸੀ। ਸਾਲ 2003 ਵਰਲਡ ਕੱਪ ਦੌਰਾਨ ਵੀ ਸ਼ੋਇਬ ਆਪਣੇ ਟਾਪ ਫਾਰਮ ਵਿਚ ਸਨ। ਅਜਿਹੇ ’ਚ ਭਾਰਤ ਦੇ ਸਾਬਕਾ ਕ੍ਰਿਕਟਰ ਮੁਹੰਮਦ ਕੈਫ ਦੇ ਬੇਟੇ ਕਬੀਰ ਦਾ ਮੰਨਣਾ ਹੈ ਕਿ ਸ਼ੋਇਬ ਦੀ ਤੇਜ਼ ਗੇਂਦਾਂ ਨੂੰ ਮਾਰਨਾ ਆਸਾਨ ਸੀ। ਸੈਂਚੂਰੀਅਨ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਚੱਲ ਰਿਹਾ ਸੀ ਅਤੇ ਅਖਤਰ ਆਪਣੀ ਤੇਜ਼ ਗੇਂਦਬਾਜ਼ਾਂ ਨੂੰ ਪਰੇਸ਼ਾਨ ਕਰ ਰਹੇ ਸੀ। ਟੀਮ ਇੰਡੀਆ ਇਸ ਦੌਰਾਨ 274 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਵਰਿੰਦਰ ਸਹਿਵਾਗ ਦੇ 21 ਅਤੇ ਗਾਂਗੁਲੀ ਦੇ ਜ਼ੀਰੋਂ ਤੋਂ ਬਾਅਦ ਉਹ ਕੈਫ ਹੀ ਸਨ ਜਿਸ ਨੇ ਸਚਿਨ ਦੇ ਨਾਲ ਮਿਲ ਕੇ ਇਕ ਅਹਿਮ ਸਾਂਝੇਦਾਰੀ ਕੀਤੀ ਅਤੇ ਜਿੱਤ ਭਾਰਤ ਦੀ ਝੋਲੀ ਵਿਚ ਪਾਈ।

ਇਸ ਮੈਚ ਨੂੰ ਟੀ. ਵੀ. ’ਤੇ ਦੇਖਦਿਆਂ ਸਾਬਕਾ ਬੱਲੇਬਾਜ਼ ਨੇ ਟਵੀਟ ਕਰ ਕਿਹਾ ਕਿ ਸਟਾਰ ਸਪੋਰਟਸ ਇੰਡੀਆ ਦਾ ਧੰਨਵਾਦ। ਆਖਿਰਕਾਰ ਕਬੀਰ ਨੂੰ ਇਤਿਹਾਸਕ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਜੂਨੀਅਰ ਪਾਪਾ ਤੋਂ ਜ਼ਿਆਦਾ ਖੁਸ਼ ਨਹੀਂ ਆ ਰਿਹਾ। ਉਸ ਦਾ ਮੰਨਣਾ ਹੈ ਕਿ ਸ਼ੋਇਬ ਦੀਆਂ ਗੇਂਦਾਂ ਕਾਫੀ ਤੇਜ਼ ਹਨ ਅਤੇ ਉਸ ਨੂੰ ਮਾਰਨਾ ਆਸਾਨ ਹੁੰਦਾ ਹੈ। 

ਇਸ ਦੇ ਜਵਾਬ ਵਿਚ ਸ਼ੋਇਬ ਅਖਤਰ ਨੇ ਟਵਿੱਟਰ ’ਤੇ ਲਿਖਿਆ, ‘‘ਤਾਂ ਫਿਰ ਮੁਹੰਮਦ ਕੈਫ ਮੈਚ ਹੋ ਜਾਵੇ ਕਬੀਰ (ਕੈਫ ਦਾ ਬੇਟਾ) ਅਤੇ ਮਿਕਾਈਲ ਅਲੀ ਅਖਤਰ (ਸ਼ੋਇਬ ਦਾ ਬੇਟਾ) ਦਾ? ਉਸ ਨੂੰ ਰਫਤਾਰ ਦੇ ਬਾਰੇ ਜਵਾਬ ਮਿਲ ਜਾਵੇਗਾ। ਇਸ ਤੋਂ ਬਾਅਦ ਸ਼ੋਇਬ ਨੇ ਹੱਸਦਿਆਂ ਕਿਹਾ ਕਿ ਕਬੀਰ ਨੂੰ ਮੇਰਾ ਪਿਆਰ ਦੇਣਾ।’’

PunjabKesari


Ranjit

Content Editor

Related News