ਪਾਕਿਸਤਾਨ ਦੀ ਹਾਰ ਤੋਂ ਬਾਅਦ ਨਿਰਾਸ਼ ਦਿਸੇ ਅਖਤਰ, ਕਹੀ ਵੱਡੀ ਗੱਲ
Saturday, May 18, 2019 - 04:47 PM (IST)

ਲੰਡਨ : ਸਾਬਕਾ ਗੇਂਦਬਾਜ਼ ਸ਼ੋਇਬ ਅਖਤਰ ਨੇ ਇੰਗਲੈਂਡ ਖਿਲਾਫ 5 ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ ਵਿਚ ਪਾਕਿਸਤਾਨ ਦੇ ਹਾਰਨ ਤੋਂ ਬਾਅਦ ਟੀਮ ਦੀ ਗੇਂਦਬਾਜ਼ੀ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਨਿਰਧਾਰਤ 50 ਓਵਰਾਂ ਵਿਚ 7 ਵਿਕਟ ਗੁਆ ਕੇ 340 ਦੌੜਾਂ ਬਣਾਈਆਂ। ਇੰਗਲੈਂਡ ਨੇ 49.3 ਓਵਰਾਂ ਵਿਚ 7 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।
ਅਖਤਰ ਨੇ ਮੈਚ ਤੋਂ ਬਾਅਦ ਟਵੀਟ ਕੀਤਾ, ''ਪਾਕਿਸਤਾਨ ਇਕ ਵਾਰ ਫਿਰ 300 ਤੋਂ ਵੱਧ ਦੇ ਟੀਚੇ ਨੂੰ ਬਚਾ ਨਹੀਂ ਸਕੀ। ਗੇਂਦਬਾਜ਼ੀ ਨੇ ਫਿਰ ਨਿਰਾਸ਼ ਕੀਤਾ।
ਪਾਕਿਸਤਾਨ ਵੱਲੋਂ ਬਾਬਰ ਆਜ਼ਮ ਨੇ 115 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ। ਗੇਂਦਬਾਜ਼ੀ ਵਿਚ ਮੁਹੰਮਦ ਹਸਨੈਨ ਅਤੇ ਇਮਾਦ ਵਸੀਮ ਨੂੰ 2-2 ਜਦਕਿ ਖਾਨ, ਮਲਿਕ ਅਤੇ ਹਸਨ ਅਲੀ ਨੂੰ 1-1 ਵਿਕਟ ਮਿਲਿਆ। ਇਸ ਜਿੱਤ ਤੋਂ ਬਾਅਦ ਇੰਗਲੈਂਡ ਨੇ 5 ਮੈਚਾਂ ਦੀ ਸੀਰੀਜ਼ ਵਿਚ 3-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।