ਸ਼ੋਇਬ ਅਖਤਰ ਦੀ ਵੱਡੀ ਭਵਿੱਖਬਾਣੀ, ਭਾਰਤ ਨਹੀਂ ਪਾਕਿਸਤਾਨ ਜਿੱਤੇਗਾ ਵਿਸ਼ਵ ਕੱਪ 2019
Tuesday, Apr 09, 2019 - 02:21 PM (IST)

ਨਵੀਂ ਦਿੱਲੀ : 30 ਮਈ ਤੋਂ ਕ੍ਰਿਕਟ ਦਾ ਸਭ ਤੋਂ ਵੱਡਾ ਮਹਾਕੁੰਭ ਵਿਸ਼ਵ ਕੱਪ ਦਾ ਆਗਾਜ਼ ਹੋਣ ਵਾਲਾ ਹੈ। ਵਿਸ਼ਵ ਕੱਪ 2019 ਨੂੰ ਲੈ ਕੇ ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ 'ਚ ਲੱਗ ਗਈਆਂ ਹਨ। ਉੱਥੇ ਹੀ ਕ੍ਰਿਕਟ ਪੰਡਤ ਅਤੇ ਸਾਬਕਾ ਕ੍ਰਿਕਟਰ ਵਿਸ਼ਵ ਕੱਪ ਕੌਣ ਜਿੱਤ ਸਕਦਾ ਹੈ ਨੂੰ ਲੈ ਕੇ ਭਵਿੱਖਬਾਣੀ ਕਰਦੇ ਦਿਸ ਰਹੇ ਹਨ। ਹੁਣ ਇਸ ਸੂਚੀ ਵਿਚ ਰਾਵਲਪਿੰਡੀ ਐਕਸਪ੍ਰੈਸ ਸ਼ੋਇਬ ਅਖਤਰ ਦਾ ਨਾਂ ਵੀ ਜੁੜ ਗਿਆ ਹੈ। ਸ਼ੋਇਹ ਨੇ ਵਿਸ਼ਵ ਕੱਪ 2019 ਦੀ ਭੱਵਿਖਬਾਣੀ ਕੀਤੀ ਹਾ ਅਤੇ 3 ਟੀਮਾਂ ਨੂੰ ਆਪਣਾ ਫੇਵਰੇਟ ਮੰਨਿਆ ਹੈ ਜੋ ਵਿਸ਼ਵ ਕੱਪ ਖਿਤਾਬ ਜਿੱਤ ਸਕਦੀਆਂ ਹਨ।
ਸ਼ੋਇਬ ਅਖਤਰ ਨੇ ਟਵਿੱਟਰ 'ਤੇ ਇਕ ਫੈਨ ਦੇ ਸਵਾਲ ਦੇ ਜਵਾਬ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਅਤੇ ਆਪਣੀ ਪਸੰਦੀਦਾ ਟੀਮਾਂ ਦਾ ਐਲਾਨ ਕੀਤਾ। ਸ਼ੋਇਬ ਨੇ ਹਰ ਕਿਸੇ ਨੂੰ ਹੈਰਾਨ ਕਰਦਿਆਂ ਭਾਰਤ ਨੂੰ ਵਿਸ਼ਵ ਕੱਪ ਦਾ ਦਾਅਵੇਦਾਰ ਨਹੀਂ ਮੰਨਿਆ ਹੈ। ਸ਼ੋਇਬ ਨੇ ਇੰਗਲੈਂਡ, ਆਸਟਰੇਲੀਆ ਅਤੇ ਪਾਕਿਸਤਾਨ ਟੀਮ ਨੂੰ ਵਿਸ਼ਵ ਕੱਪ ਜਿੱਤਣ ਵਾਲੀਆਂ ਟੀਮਾਂ 'ਚ ਸ਼ੂਮਾਰ ਕੀਤਾ ਜਾਂਦਾ ਹੈ।