ਆਸਟਰੇਲੀਆ ਖਿਲਾਫ ਸੀਰੀਜ਼ ਤੋਂ ਪਹਿਲਾਂ ਸ਼ੋਏਬ ਅਖਤਰ ਨੇ ਪਾਕਿ ਗੇਂਦਬਾਜ਼ਾਂ ਨੂੰ ਦਿੱਤੇ ਇਹ ਟਿਪਸ

Tuesday, Oct 29, 2019 - 05:25 PM (IST)

ਸਪੋਰਟਸ ਡੈਸਕ— ਪਾਕਿਸਤਾਨੀ ਟੀਮ ਬਾਬਰ ਆਜ਼ਮ ਦੀ ਅਗਵਾਈ 'ਚ ਆਸਟਰੇਲੀਆ ਦੇ ਦੌਰੇ 'ਤੇ ਪਹੁੰਚ ਚੁੱਕੀ ਹੈ। ਪਾਕਿਸਤਾਨ ਨੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਟੀਮ 'ਚ ਕਾਫੀ ਬਦਲਾਅ ਕੀਤੇ ਹਨ। ਸਰਫਰਾਜ਼ ਅਹਿਮਦ ਤੋਂ ਕਪਤਾਨੀ ਖੋਹ ਕੇ ਸਟਾਰ ਬੱਲੇਬਾਜ਼ ਬਾਬਰ ਆਜ਼ਮ ਨੂੰ ਸੌਂਪ ਦਿੱਤੀ ਗਈ ਹੈ। ਅਜਿਹੇ 'ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਇਕ ਵੈੱਬਸਾਈਟ ਨੂੰ ਦੱਸਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿ ਗੇਂਦਬਾਜ਼ਾਂ ਨੂੰ ਕੰਗਾਰੂਆਂ ਬੱਲੇਬਾਜ਼ਾਂ ਦੇ ਸਿਰ ਅਤੇ ਗਰਦਨ ਦੇ ਆਸਪਾਸ ਗੇਂਦਬਾਜ਼ੀ ਕਰਾਉਣ ਚਾਹੀਦੀ ਹੈ।
PunjabKesari
ਕਪਤਾਨ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਤੇਜ਼ ਗੇਂਦਬਾਜ਼ਾਂ ਲਈ ਕਪਤਾਨ ਹਮਲਾਵਰ ਹੋਵੇ। ਅਖਤਰ ਦਾ ਭਾਵ ਇਹ ਹੈ ਕਿ ਉਨ੍ਹਾਂ ਨੂੰ ਵਿਕਟ ਦੇ ਸਿਰਫ ਇਕ ਪਾਸੇ ਗੇਂਦਬਾਜ਼ੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ''ਮੈਂ ਰੱਖਿਆਤਮਕ ਕਪਤਾਨੀ ਨਹੀਂ ਦੇਖਣਾ ਚਾਹੁੰਦਾ। ਬ੍ਰਿਸਬੇਨ ਗਾਬਾ 'ਚ 21 ਨਵੰਬਰ ਤੋਂ ਦੋਹਾਂ ਵਿਚਾਲੇ ਪਹਿਲਾ ਟੈਸਟ ਮੈਚ ਖੇਡਿਆ ਜਾਣਾ ਹੈ।'' ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਨਵੇਂ ਟੀ-20 ਕਪਤਾਨ ਬਾਬਰ ਆਜ਼ਮ ਆਸਟਰੇਲੀਆ ਦੌਰੇ ਲਈ ਮੁਹੰਮਦ ਹਾਫੀਜ਼ ਅਤੇ ਸ਼ੋਏਬ ਮਲਿਕ ਨੂੰ ਟੀਮ 'ਚ ਰੱਖਣਾ ਚਾਹੁੰਦੇ ਸਨ ਪਰ ਪੀ. ਸੀ. ਬੀ. ਨੇ ਇਸ ਦੇ ਸੁਝਾਅ ਨੂੰ ਖਾਰਜ ਕਰ ਦਿੱਤਾ। ਪਤਾ ਲੱਗਾ ਹੈ ਕਿ ਟੀਮ ਦੀ ਰਵਾਨਗੀ ਤੋਂ ਪਹਿਲਾਂ ਮੁੱਖ ਕੋਚ ਅਤੇ ਮੁੱਖ ਚੋਣਕਰਤਾ ਮਿਸਬਾਹ ਉਲ ਹੱਕ ਨੇ ਬਾਬਰ ਤੋਂ ਖਿਡਾਰੀਆਂ ਦੀ ਚੋਣ 'ਤੇ ਗੱਲ ਕੀਤੀ ਸੀ। ਦੋਵੇਂ ਹਫੀਜ਼ ਅਤੇ ਮਲਿਕ ਦੀ ਚੋਣ 'ਤੇ ਰਾਜ਼ੀ ਹੋ ਗਏ ਸਨ।


Tarsem Singh

Content Editor

Related News