ਭਾਰਤ-ਪਾਕਿ ਮੈਚ ਵਾਲੇ ਬਿਆਨ ''ਤੇ ਸ਼ੋਏਬ ਨੇ ਤੋੜੀ ਚੁੱਪੀ, ਭਾਰਤੀ ਮੀਡੀਆ ''ਤੇ ਕੱਢੀ ਭੜਾਸ
Friday, Feb 22, 2019 - 04:23 PM (IST)
ਸਪੋਰਟਸ ਡੈਸਕ— ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਅਖਤਰ ਪਿਛਲੇ ਕੁਝ ਦਿਨਾਂ ਤੋਂ ਇਕ ਬਿਆਨ ਦੇ ਚਲਦੇ ਕਾਫੀ ਸੁਰਖੀਆਂ 'ਚ ਹਨ। ਇਸ ਬਿਆਨ ਦੇ ਮੁਤਾਬਕ ਸ਼ੋਏਬ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਬੀ.ਸੀ.ਸੀ.ਆਈ. ਚਾਹੁੰਦੀ ਹੈ ਕਿ ਵਿਸ਼ਵ ਕੱਪ 'ਚ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ ਖੇਡਿਆ ਜਾਵੇ, ਪਰ ਭਾਰਤ ਸਰਕਾਰ ਦੇ ਦਬਾਅ ਦੀ ਵਜ੍ਹਾ ਨਾਲ ਬੋਰਡ ਖੁਲ ਕੇ ਆਪਣੀ ਗੱਲ ਨਹੀਂ ਕਹਿ ਰਿਹਾ ਹੈ। ਇਸ 'ਤੇ ਸ਼ੋਏਬ ਨੂੰ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਇਸ ਪੂਰੇ ਮਾਮਲੇ 'ਤੇ ਸ਼ੋਏਬ ਨੇ ਚੁੱਪੀ ਤੋੜੀ ਹੈ।

ਸ਼ੋਏਬ ਨੇ ਭਾਰਤੀ ਮੀਡੀਆ 'ਤੇ ਭੜਕਦੇ ਹੋਏ ਦੋਸ਼ ਲਾਇਆ ਹੈ ਕਿ ਇਸ ਮਾਮਲੇ 'ਚ ਅਜੇ ਤਕ ਉਨ੍ਹਾਂ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਸ਼ੋਏਬ ਨੇ ਟਵੀਟ ਕਰਦੇ ਹੋਏ ਇਨ੍ਹਾਂ ਖਬਰਾਂ ਨੂੰ ਅਫਵਾਹ ਕਰਾਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ, ''ਮੈਂ ਮੀਡੀਆ 'ਚ ਭਾਰਤੀ ਕ੍ਰਿਕਟ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ ਹੈ। ਭਾਰਤੀ ਮੀਡੀਆ 'ਚ ਮੇਰੇ ਬਾਰੇ 'ਚ ਗਲਤ ਖਬਰਾਂ ਦਿਖਾਈਆਂ ਜਾ ਰਹੀਆਂ ਹਨ। ਇਸ ਮੁੱਦੇ 'ਤੇ ਭਾਰਤ-ਪਾਕਿਸਤਾਨ ਨੂੰ ਆਪਸ 'ਚ ਬੈਠਕੇ ਗੱਲਬਾਤ ਕਰਨੀ ਚਾਹੀਦੀ ਹੈ।''

