ਸ਼ਿਵਮ ਦੁਬੇ ਦੇ ਘਰ ਆਈ ਦੋਹਰੀ ਖ਼ੁਸ਼ੀ, ਪਿਤਾ ਬਣੇ ; ਚੇਨਈ ਸੁਪਰ ਕਿੰਗਜ਼ ਨੇ 4 ਕਰੋੜ ''ਚ ਖ਼ਰੀਦਿਆ

02/13/2022 3:25:35 PM

ਸਪੋਰਟਸ ਡੈਸਕ- ਧਾਕੜ ਆਲਰਾਊਂਡਰ ਸ਼ਿਵਮ ਦੁਬੇ ਲਈ ਐਤਵਾਰ ਦਾ ਦਿਨ ਦੋਹਰੀ ਖ਼ੁਸ਼ੀ ਲੈ ਕੇ ਆਇਆ। ਪਹਿਲਾਂ ਉਹ ਪਿਤਾ ਬਣੇ ਤੇ ਬਾਅਦ ਦੁਪਹਿਰ ਉਨ੍ਹਾਂ ਨੂੰ ਚੇਨਈ ਸੁਪਰਕਿੰਗਜ਼ ਨੇ 4 ਕਰੋੜ ਦੀ ਵੱਡੀ ਰਕਮ ਦੇ ਕੇ ਆਪਣੇ ਨਾਲ ਰਖ ਲਿਆ। ਫਿਲਹਾਲ ਦੁਬੇ ਨੇ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣੇ ਫ਼ੈਂਸ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਦੁਬੇ ਨੇ ਪਤਨੀ ਤੇ ਨਵਜੰਮੇ ਬੱਚੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਸਾਡੀ ਜ਼ਿੰਦਗੀ 'ਚ ਖ਼ੁਸ਼ੀਆਂ ਆਈਆਂ ਹਨ- ਸਾਨੂੰ ਬੇਬੀ ਬੁਆਏ ਦਾ ਆਸ਼ੀਰਵਾਦ ਮਿਲਿਆ ਹੈ। 

ਇਹ ਵੀ ਪੜ੍ਹੋ : ਹੁੱਡਾ-ਕਰੁਣਾਲ ਤੋਂ ਲੈ ਕੇ ਅਸ਼ਵਿਨ-ਬਟਲਰ ਤੱਕ, IPL ਨਿਲਾਮੀ 'ਚ ਦੁਸ਼ਮਣ ਬਣੇ ਸਾਥੀ

PunjabKesari

ਦੁਬੇ ਨੇ ਅੰਜੁਮ ਖ਼ਾਨ ਨਾਲ ਵਿਆਹ ਕੀਤਾ ਸੀ ਜੋ ਕਿ ਚਰਚਾ ਦਾ ਵਿਸ਼ਾ ਰਿਹਾ ਸੀ। ਇੰਸਟਾ 'ਤੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੁਬੇ ਨੇ ਲਿਖਿਆ ਸੀ ਕਿ ਅਸੀਂ ਉਸ ਪਿਆਰ ਦੇ ਨਾਲ ਪਿਆਰ ਕਰਦੇ ਹਾਂ ਜੋ ਪਿਆਰ ਦੇ ਨਾਲ ਕਰਦੇ ਹਨ। ਸ਼ਿਵਮ ਦੁਬੇ ਦੀ ਪਤਨੀ ਮੁਸਲਿਮ ਫਿਰਕੇ ਨਾਲ ਸਬੰਧ ਰਖਦੀ ਹੈ ਤੇ ਉਨ੍ਹਾਂ ਦੇ ਵਿਆਹ 'ਚ ਦੋਵੇਂ ਤਰ੍ਹਾਂ ਦੇ ਰੀਤੀ ਰਿਵਾਜ ਦੇਖੇ ਗਏ। ਇਹ ਜੋੜਾ ਵਿਆਹ ਦੇ ਦੌਰਾਨ ਬਹੁਤ ਚੰਗਾ ਲਗ ਰਿਹਾ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News