ਟੀਮ ਇੰਡੀਆ ਦੇ ਆਲਰਾਊਂਡਰ ਸ਼ਿਵਮ ਦੁਬੇ ਬੱਝੇ ਵਿਆਹ ਦੇ ਬੰਧਨ ’ਚ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

Saturday, Jul 17, 2021 - 04:02 PM (IST)

ਟੀਮ ਇੰਡੀਆ ਦੇ ਆਲਰਾਊਂਡਰ ਸ਼ਿਵਮ ਦੁਬੇ ਬੱਝੇ ਵਿਆਹ ਦੇ ਬੰਧਨ ’ਚ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਸਪੋਰਟਸ ਡੈਸਕ— ਭਾਰਤੀ ਟੀਮ ਦੇ ਆਲਰਾਊਂਡਰ ਖਿਡਾਰੀ ਸ਼ਿਵਮ ਦੁਬੇ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਸ਼ਿਵਮ ਦੁਬੇ ਨੇ ਅੰਜੁਮ ਖ਼ਾਨ ਨਾਲ ਪੂਰੇ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ ਹੈ। ਇਸ ਦੀ ਜਾਣਕਾਰੀ ਸ਼ਿਵਮ ਦੁਬੇ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਸ਼ਿਵਮ ਦੁਬੇ ਨੇ ਆਪਣੇ ਇੰਸਟਾਗ੍ਰਾਮ ’ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਆਪਣੇ ਵਿਆਹ ਦੀ ਸੂਚਨਾ ਵੀ ਦਿੱਤੀ।
ਇਹ ਵੀ ਪੜ੍ਹੋ : ਸਦੀ ਦੀਆਂ ਸਰਵਸ੍ਰੇਸ਼ਠ ਓਲੰਪੀਅਨ ’ਚ ਸ਼ੁਮਾਰ 100 ਸਾਲਾ ਕੇਲੇਟੀ, ਸੋਨ ਤਮਗ਼ਿਆਂ ਦੀ ਲਾਈ ਝੜੀ

PunjabKesariਸ਼ਿਵਮ ਦੁਬੇ ਨੇ ਇੰਸਟਾ ’ਤੇ ਵਿਆਹ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਸੀਂ ਉਸ ਪਿਆਰ ਦੇ ਨਾਲ ਪਿਆਰ ਕਰਦੇ ਹਾਂ ਜੋ ਪਿਆਰ ਨਾਲੋਂ ਵੱਧ ਕੇ ਸੀ ਤੇ ਇੱਥੋਂ ਹੀ ਸਾਡੇ ਇਕ ਦੂਜੇ ਨਾਲ ਰਹਿਣ ਦੀ ਸ਼ੁਰੂਆਤ ਹੁੰਦੀ ਹੈ। ਜਸਟ ਮੈਰਿਡ । ਸ਼ਿਵਮ ਦੁਬੇ ਦੀ ਪਤਨੀ ਮੁਸਲਿਮ ਫ਼ਿਰਕੇ ਨਾਲ ਸਬੰਧ ਰਖਦੀ ਹੈ ਤੇ ਉਨ੍ਹਾਂ ਦੇ ਵਿਆਹ ’ਚ ਹਿੰਦੂ ਤੇ ਮੁਸਲਿਮ ਦੋਵੇਂ ਤਰ੍ਹਾਂ ਦੇ ਰੀਤੀ ਰਿਵਾਜ ਦੇਖੇ ਗਏ।

PunjabKesari

ਸ਼ਿਵਮ ਤੇ ਉਸ ਦੀ ਪਤਨੀ ਇਸ ਵਿਆਹ ਦੇ ਦੌਰਾਨ ਕਾਫ਼ੀ ਆਕਰਸ਼ਕ ਲਗ ਰਹੇ ਹਨ। ਜਦਕਿ ਸ਼ਿਵਮ ਦੁਬੇ ਦੇ ਵਿਆਹ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਿਵੇਂ ਹੀ ਸ਼ਿਵਮ ਦੁਬੇ ਦੇ ਵਿਆਹ ਦਾ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਧਾਈ ਦੇਣ ਲੱਗੇ।
ਇਹ ਵੀ ਪੜ੍ਹੋ : T-20 WC : ਪਾਕਿਸਤਾਨ ਦੇ ਖ਼ਿਲਾਫ਼ ਮੁਕਾਬਲੇ ’ਤੇ ਭੁਵਨੇਸ਼ਵਰ ਦੀ ਪ੍ਰਤੀਕਿਰਿਆ ਆਈ ਸਾਹਮਣੇ

ਸ਼ਿਵਮ ਦੁਬੇ ਨੂੰ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਵੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਭਾਰਤੀ ਟੀਮ ਦੇ ਖਿਡਾਰੀ ਤੇ ਮੁੰਬਈ ਦੇ ਉਨ੍ਹਾਂ ਦੇ ਸਾਥੀ ਸ਼੍ਰੇਅਸ ਅਈਅਰ ਨੇ ਵੀ ਸ਼ਿਵਮ ਦੁਬੇ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਵਧਾਈ ਦਿੰਦੇ ਹੋਏ ਲਿਖਿਆ ਕਿ ਵਧਾਈ ਹੋਵੇ ਮੇਰੇ ਵੀਰ। ਉਨ੍ਹਾਂ ਦੇ ਮਹਿਲਾ ਟੀਮ ਦੇ ਕੋਚ ਰਮੇਸ਼ ਪੋਵਾਰ ਨੇ ਵੀ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News