B'day special : ਸੌਖੀ ਨਹੀਂ ਸੀ ਸ਼ਿਖਰ ਧਵਨ ਦੀ 'ਲਵ ਮੈਰਿਜ਼', 2 ਬੱਚਿਆਂ ਦੀ ਮਾਂ ਨਾਲ ਹੋਇਆ ਸੀ ਪਿਆਰ
Tuesday, Dec 05, 2017 - 01:05 PM (IST)
ਜਲੰਧਰ(ਜਗਬਾਣੀ ਸਪੈਸ਼ਲ)— ਭਾਰਤੀ ਟੀਮ ਵੱਲੋਂ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਕੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੋਸ਼ਲ ਮੀਡੀਆ ਉੱਤੇ ਖੂਬ ਸੁਰਖੀਆਂ ਬਟੌਰ ਰਹੇ ਹਨ। ਪਰ ਕੀ ਤੁਹਾਨੂੰ ਪਤਾ ਹੈ ਅੱਜ ਯਾਨੀ 5 ਦਸੰਬਰ ਨੂੰ ਸ਼ਿਖਰ ਧਵਨ ਦਾ ਜਨਮ ਦਿਨ ਹੈ। ਦੱਸ ਦਈਏ ਕਿ ਧਵਨ ਆਪਣਾ 32ਵਾਂ ਜਨਮ ਦਿਨ ਸੈਲੀਬਰੇਟ ਕਰਨਗੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਬਰਥਡੇ 'ਤੇ ਉਨ੍ਹਾਂ ਦੇ ਵਿਆਹ ਬਾਰੇ ਤੇ ਪਤਨੀ ਆਇਸ਼ਾ ਮੁਖਰਜੀ ਨਾਲ ਪਿਆਰ ਬਾਰੇ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ।
ਆਪਣੇ ਤੋਂ 10 ਸਾਲ ਵੱਡੀ ਤੇ 2 ਬੱਚਿਆਂ ਦੀ ਮਾਂ ਨਾਲ ਹੋਇਆ ਪਿਆਰ
ਹਾਲਾਂਕਿ ਕ੍ਰਿਕਟ ਕਰੀਅਰ ਦੇ ਇਲਾਵਾ ਉਨ੍ਹਾਂ ਦੀ ਪਰਸਨਲ ਲਾਈਫ ਵੀ ਘੱਟ ਦਿਲਚਸਪ ਨਹੀਂ ਹੈ। 5 ਸਾਲ ਪਹਿਲਾ ਧਵਨ ਨੂੰ ਆਪਣੇ ਆਪ ਤੋਂ 10 ਸਾਲ ਵੱਡੀ ਅਤੇ 2 ਬੱਚਿਆਂ ਦੀ ਮਾਂ ਆਇਸ਼ਾ ਮੁਖਰਜੀ ਨਾਲ ਪਿਆਰ ਹੋ ਗਿਆ ਸੀ ਅਤੇ ਫਿਰ ਉਨ੍ਹਾਂ ਨੇ ਆਇਸ਼ਾ ਨੂੰ ਆਪਣਾ ਹਮਸਫਰ ਵੀ ਬਣਾ ਲਿਆ।

ਫੇਸਬੁੱਕ ਤਸਵੀਰ ਵੇਖ ਕੇ ਹੋ ਗਏ ਸਨ ਦੀਵਾਨੇ
ਇਕ ਵਾਰ ਸ਼ਿਖਰ ਧਵਨ ਅਤੇ ਹਰਭਜਨ ਸਿੰਘ ਫੇਸਬੁੱਕ ਚਲਾ ਰਹੇ ਸਨ, ਉਦੋਂ ਭੱਜੀ ਨੇ ਆਪਣੀ ਇਸ ਫਰੈਂਡ ਦੇ ਬਾਰੇ ਵਿਚ ਧਵਨ ਨੂੰ ਦੱਸਿਆ। 25 ਸਾਲ ਦੇ ਧਵਨ ਆਇਸ਼ਾ ਦੀਆਂ ਤਸਵੀਰਾਂ ਦੇਖ ਕੇ ਧਵਨ ਉਨ੍ਹਾਂ ਦੇ ਦੀਵਾਨੇ ਹੋ ਗਏ ਅਤੇ ਉਨ੍ਹਾਂ ਨੇ ਆਪਣੇ ਆਉਣ ਵਾਲੇ ਕੱਲ ਦੇ ਬਾਰੇ ਵਿਚ ਵੀ ਸੋਚਣਾ ਸ਼ੁਰੂ ਕਰ ਦਿੱਤਾ।

ਫਰੈਂਡ ਰਿਕਵੈਸਟ ਭੇਜਦੇ ਹੀ ਹੋਈ ਸਵੀਕਾਰ
ਫੇਸਬੁੱਕ ਉੱਤੇ ਤਸਵੀਰ ਦੇਖ ਕੇ ਦੀਵਾਨੇ ਹੋਏ ਸ਼ਿਖਰ ਨੇ ਆਇਸ਼ਾ ਨਾਲ ਫੇਸਬੁਕ ਉੱਤੇ ਦੋਸਤੀ ਕਰਨ ਦਾ ਫ਼ੈਸਲਾ ਕੀਤਾ। ਧਵਨ ਨੇ ਆਇਸ਼ਾ ਨੂੰ ਫੇਸਬੁੱਕ ਉੱਤੇ ਫਰੈਂਡ ਰਿਕਵੈਸਟ ਭੇਜਣ ਦਾ ਮਨ ਬਣਾਇਆ। ਉਨ੍ਹਾਂ ਨੂੰ ਲੱਗਿਆ ਇਕ ਆਸਟਰੇਲੀਅਨ ਬਾਕਸਰ ਕਿਉਂ ਉਨ੍ਹਾਂ ਦੀ ਰਿਕਵੈਸਟ ਸਵੀਕਾਰ ਕਰੇਗੀ। ਕਾਫ਼ੀ ਜੱਦੋ-ਜਹਿਦ ਦੇ ਬਾਅਦ ਉਨ੍ਹਾਂ ਨੇ ਇਹ ਸੋਚ ਕੇ ਫਰੈਂਡ ਰਿਕਵੈਸਟ ਭੇਜ ਦਿੱਤੀ ਕਿ ਹੁਣ ਜੋ ਹੋਵੇਗਾ, ਦੇਖਿਆ ਜਾਵੇਗਾ। ਉਥੇ ਹੀ ਆਇਸ਼ਾ ਨੇ ਸ਼ਿਖਰ ਦੀ ਫਰੈਂਡ ਰਿਕਵੈਸਟ ਆਉਂਦੇ ਹੀ ਸਵੀਕਾਰ ਕਰ ਲਈ।

ਇਸ ਤਰ੍ਹਾਂ ਵਧੀ ਅੱਗੇ ਗੱਲ
ਫੇਸਬੁੱਕ ਫਰੈਂਡ ਬਣਦੇ ਹੀ ਸ਼ਿਖਰ ਧਵਨ ਦੀ ਉਂਮੀਦ ਜਾਗ ਗਈ। ਹੌਲੀ-ਹੌਲੀ ਧਵਨ ਨੇ ਆਇਸ਼ਾ ਨਾਲ ਫੇਸਬੁੱਕ ਉੱਤੇ ਹੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਦੀ ਦੋਸਤੀ ਡੂੰਘੀ ਹੁੰਦੀ ਗਈ। ਇਸਦੇ ਬਾਅਦ ਦੋਸਤੀ ਹੌਲੀ-ਹੌਲੀ ਪਿਆਰ ਵਿਚ ਬਦਲ ਗਈ। ਧਵਨ ਜਾਣਦੇ ਸਨ ਕਿ ਆਇਸ਼ਾ ਉਨ੍ਹਾਂ ਤੋਂ ਵੱਡੀ ਹੈ। ਇੰਨ੍ਹਾਂ ਹੀ ਨਹੀਂ, ਉਨ੍ਹਾਂ ਦਾ ਪਹਿਲਾ ਵਿਆਹ ਟੁੱਟ ਚੁੱਕਿਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਵੀ ਸਨ।

ਫਿਰ ਵੀ ਧਵਨ ਪਿੱਛੇ ਨਹੀਂ ਹਟੇ
ਆਸਟਰੇਲੀਆ ਵਿਚ ਜੰਮੀ ਆਇਸ਼ਾ ਦੀ ਮਾਂ ਇੰਗਲਿਸ਼ ਹੈ, ਜਦੋਂ ਕਿ ਪਿਤਾ ਬੰਗਾਲੀ। ਉਹ ਆਸਟਰੇਲੀਆ ਵਿਚ ਬਾਕਸਰ ਰਹਿ ਚੁੱਕੀ ਹੈ। ਉਂਝ ਤਾਂ ਆਇਸ਼ਾ ਦੀ ਉਮਰ 40 ਸਾਲ ਤੋਂ ਵੀ ਜ਼ਿਆਦਾ ਹੋ ਗਈ ਹੈ। ਪਰ ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗਦਾ ਨਹੀਂ ਹੈ ਤੇ ਨਾ ਹੀ ਮਿਸਟਰ ਅਤੇ ਮਿਸਿਜ਼ ਧਵਨ ਦੇ ਵਿਚ ਵੀ ਉਮਰ ਦਾ ਅੰਤਰ ਨਜ਼ਰ ਨਹੀਂ ਆਉਂਦਾ ਹੈ।

ਨਹੀਂ ਮੰਨੇ ਘਰ ਵਾਲੇ
ਆਇਸ਼ਾ ਦੀ ਉਮਰ ਸ਼ਿਖਰ ਤੋਂ ਵੱਡੀ ਹੋਣਾ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਹੋਣ ਵਾਲੀ ਗੱਲ ਸ਼ਿਖਰ ਦੇ ਪਰਿਵਾਰ ਨੂੰ ਰੜਕ ਰਹੀ ਸੀ। ਇਹੀ ਕਾਰਨ ਸੀ ਕਿ ਸ਼ੁਰੂਆਤ ਵਿਚ ਤਾਂ ਪਰਿਵਾਰ ਸ਼ਿਖਰ ਅਤੇ ਆਇਸ਼ਾ ਦੇ ਵਿਆਹ ਲਈ ਤਿਆਰ ਵੀ ਨਹੀਂ ਸੀ। ਪਰ ਬਾਅਦ ਵਿਚ ਇਨ੍ਹਾਂ ਦੋਵਾਂ ਪ੍ਰੇਮੀਆਂ ਦੀ ਜਿੱਤ ਹੋਈ ਤੇ ਘਰ ਦੇ ਲੋਕਾਂ ਨੂੰ ਮੰਨਣਾ ਹੀ ਪਿਆ।
ਆਇਸ਼ਾ ਨੇ ਕੀਤਾ ਵਿਆਹ ਲਈ ਪ੍ਰਪੋਜ਼
ਜਦੋਂ ਪਿਆਰ ਪੂਰਾ ਚੜ੍ਹ ਗਿਆ ਸੀ ਤਾਂ ਆਇਸ਼ਾ ਨੇ ਧਵਨ ਨੂੰ ਵਿਆਹ ਦੀ ਗੱਲ ਕਹੀ, ਪਰ ਧਵਨ ਕਰੀਅਰ ਨੂੰ ਸਵਾਰਨ ਵਿੱਚ ਜੁਟੇ ਹੋਏ ਸਨ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕੁਝ ਦਿਨ ਰੁਕਣ ਨੂੰ ਕਿਹਾ। ਫਿਰ ਧਵਨ ਬਾਅਦ ਵਿਚ ਤਿਆਰ ਹੋ ਗਏ ਅਤੇ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ।

30 ਅਕਤੂਬਰ 2012 ਨੂੰ ਹੋਇਆ ਵਿਆਹ
ਹਾਲਾਂਕਿ, ਆਇਸ਼ਾ ਦੇ ਉਮਰ ਵਿਚ ਵੱਡੇ ਹੋਣ ਅਤੇ ਪਹਿਲਾਂ ਤੋਂ ਬੱਚੇ ਹੋਣ ਦੀ ਵਜ੍ਹਾ ਨਾਲ ਧਵਨ ਦਾ ਪਰਿਵਾਰ ਤਿਆਰ ਨਹੀਂ ਸੀ, ਪਰ ਇਸਦੇ ਬਾਅਦ ਉਹ ਮੰਨ ਗਏ। 30 ਅਕਤੂਬਰ, 2012 ਨੂੰ ਦੋਵੇਂ ਵਿਆਹ ਬੰਧਨ ਵਿੱਚ ਬੱਝੇ। ਦੱਸ ਦਈਏ ਕਿ ਆਇਸ਼ਾ ਦਾ ਪਹਿਲਾ ਵਿਆਹ ਇਕ ਬਿਜ਼ਨਸਮੈਨ ਨਾਲ ਹੋਇਆ ਸੀ ਤੇ ਪਹਿਲੇ ਵਿਆਹ ਨਾਲ ਉਨ੍ਹਾਂ ਕੋਲ ਦੋ ਬੇਟੀਆ ਹਨ, ਰੀਆ ਅਤੇ ਆਲੀਆ।ਸ਼ਿਖਰ ਅਤੇ ਆਇਸ਼ਾ ਦਾ ਇੱਕ ਪੁੱਤਰ ਹੈ। ਬੇਟੇ ਦਾ ਨਾਮ ਜੋਰਾਵਰ ਹੈ।
