IND v SL : ਧਵਨ ਤੋੜ ਸਕਦੇ ਹਨ ਹਾਸ਼ਿਮ ਅਮਲਾ ਦਾ ਇਹ ਵੱਡਾ ਰਿਕਾਰਡ, ਸਿਰਫ਼ 17 ਦੌੜਾਂ ਦੀ ਹੈ ਲੋੜ
Sunday, Jul 18, 2021 - 12:53 PM (IST)
ਸਪੋਰਟਸ ਡੈਸਕ— ਭਾਰਤ ਤੇ ਸ਼੍ਰੀਲੰਕਾ ਦਰਮਿਆਨ ਸੀਮਿਤ ਓਵਰਾਂ ਦੀ ਸੀਰੀਜ਼ ਦਾ ਵਨ-ਡੇ ਮੈਚ ਅੱਜ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਇਸ ਸੀਰੀਜ਼ ’ਚ ਭਾਰਤੀ ਟੀਮ ਦੀ ਅਗਵਾਈ ਤਜਰਬੇਕਾਰ ਓਪਨਰ ਸ਼ਿਖਰ ਧਵਨ ਕਰ ਰਹੇ ਹਨ। ਸ਼੍ਰੀਲੰਕਾ ਖ਼ਿਲਾਫ਼ ਵਨ-ਡੇ ਮੈਚ ’ਚ ਧਵਨ ਵੱਡਾ ਰਿਕਾਰਡ ਆਪਣੇ ਨਾਂ ਕਰ ਸਕਦੇ ਹਨ ਤੇ ਇਸ ਦੇ ਲਈ ਉਨ੍ਹਾਂ ਨੂੰ ਸਿਰਫ਼ 17 ਦੌੜਾਂ ਦੀ ਲੋੜ ਹੈ। ਅਜਿਹਾ ਕਰਦੇ ਹੀ ਉਹ ਹਾਸ਼ਿਮ ਅਮਲਾ ਦੇ ਸ਼੍ਰੀਲੰਕਾ ਖ਼ਿਲਾਫ਼ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਦੇ ਰਿਕਾਰਡ ਨੂੰ ਤੋੜ ਦੇਣਗੇ।
ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕੀ ਕ੍ਰਿਕਟਰ ਨੇ ਸ਼੍ਰੀਲੰਕਾ ਖ਼ਿਲਾਫ਼ ਵਨ-ਡੇ ’ਚ 18 ਇਨਿੰਗਸ ’ਚ 1000 ਦੌੜਾਂ ਬਣਾਈਆਂ ਸਨ ਜਿਸ ਨੂੰ ਅਜੇ ਤਕ ਕੋਈ ਨਹੀਂ ਤੋੜ ਸਕਿਆ ਹੈ। ਜਦਕਿ ਧਵਨ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸ਼੍ਰੀਲੰਕਾ ਖ਼ਿਲਾਫ਼ ਵਨ-ਡੇ ਦੀ 16 ਇਨਿੰਗਸ ’ਚ 983 ਦੌੜਾਂ ਬਣਾਈਆਂ ਹਨ। ਜ਼ਿਕਰੋਯਗ ਹੈ ਧਵਨ ਨੇ ਭਾਰਤ ਵੱਲੋਂ 142 ਵਨ-ਡੇ ਮੈਚਾਂ ਦੀ 139 ਇਨਿੰਗਸ ’ਚ ਬੱਲੇਬਾਜ਼ੀ ਕਰਦੇ ਹੋਏ 45.28 ਦੀ ਔਸਤ ਨਾਲ ਕੁਲ 5977 ਦੌੜਾਂ ਠੋਕੀਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਦਾ ਸਰਵਉੱਚ ਸਕੋਰ 143 ਰਿਹਾ ਹੈ। ਵਨ-ਡੇ ’ਚ ਧਵਨ ਨੇ 17 ਸੈਂਕੜੇ ਤੇ 32 ਅਰਧ ਸੈਂਕੜੇ ਲਾਏ ਹਨ।