ਸ਼ਿਖਰ ਧਵਨ ਦੀ ਇਸ ਗੱਲ ''ਤੇ ਪਾਕਿਸਤਾਨੀ ਬੋਲੇ- ''''Thank U Paaji''''

Saturday, Jan 20, 2018 - 09:30 AM (IST)

ਸ਼ਿਖਰ ਧਵਨ ਦੀ ਇਸ ਗੱਲ ''ਤੇ ਪਾਕਿਸਤਾਨੀ ਬੋਲੇ- ''''Thank U Paaji''''

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਨੇ ਵੀਰਵਾਰ ਨੂੰ ਪਾਕਿਸਤਾਨੀ ਆਲਰਾਊਂਡਰ ਅਤੇ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਪਤੀ ਸ਼ੋਏਬ ਮਲਿਕ ਨੂੰ ਟਵੀਟ ਕੀਤਾ। ਉਸ ਟਵੀਟ ਨੂੰ ਦੇਖ ਕੇ ਹਰ ਪਾਕਿਸਤਾਨੀ ਖੁਸ਼ ਨਜ਼ਰ ਆਇਆ। ਸ਼ਿਖਰ ਨੇ ਲਿਖਿਆ- ''ਜਨਾਬ ਸ਼ੋਏਬ ਮਲਿਕ, ਉਮੀਦ ਕਰਦਾ ਹਾਂ ਕਿ ਤੁਸੀਂ ਛੇਤੀ ਠੀਕ ਹੋ ਜਾਵੋ ਅਤੇ ਛੇਤੀ ਹੀ ਮੈਦਾਨ 'ਤੇ ਉਤਰੋ। ਆਪਣਾ ਖਿਆਲ ਰੱਖੋ।'' ਇਸ ਟਵੀਟ ਦੇ ਬਾਅਦ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਚੌਥੇ ਵਨਡੇ 'ਚ ਸ਼ੋਏਬ ਮਲਿਕ ਜ਼ਖਮੀ ਹੋ ਗਏ ਸਨ। 
 


ਸ਼ੋਏਬ ਮਲਿਕ ਮੈਚ ਦੇ 32ਵੇਂ ਓਵਰ 'ਚ ਇਕ ਸਿੰਗਲ ਚੁਰਾ ਰਹੇ ਸਨ। ਉਸੇ ਸਮੇਂ ਕਾਲਿਨ ਮੁਨਰੋ ਨੇ ਗੇਂਦ ਕਰਾਈ ਜੋ ਸਿੱਧੇ ਉਨ੍ਹਾਂ ਦੇ ਸਿਰ 'ਤੇ ਲੱਗੀ। ਸਪਿਨਰ ਬਾਲਿੰਗ 'ਤੇ ਸਨ ਤਾਂ ਸ਼ੋਏਬ ਨੇ ਹੈਲਮੇਟ ਨਹੀਂ ਲਗਾਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਖਾਮਿਆਜ਼ਾ ਭੁਗਤਨਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਮੈਡੀਕਲ ਅਟੈਂਸ਼ਨ ਦਿੱਤਾ ਗਿਆ ਅਤੇ ਫਿਰ ਉਨ੍ਹਾਂ ਨੇ ਬੱਲੇਬਾਜ਼ੀ ਕਰਨਾ ਸ਼ੁਰੂ ਕੀਤਾ। ਅਗਲੇ ਹੀ ਓਵਰ 'ਚ ਮਿਸ਼ੇਲ ਸੈਂਟਨਰ ਨੇ ਉਨ੍ਹਾਂ ਨੂੰ ਆਊਟ ਕਰ ਦਿੱਤਾ।

 


Related News