ਧਵਨ 98 ਦੌੜਾਂ ’ਤੇ ਹੋਏ ਆਊਟ, ਇਹ ਖਿਡਾਰੀ ਹਨ ਸਭ ਤੋਂ ਵੱਧ ਨਰਵਸ 90s ਦਾ ਸ਼ਿਕਾਰ

Tuesday, Mar 23, 2021 - 06:52 PM (IST)

ਧਵਨ 98 ਦੌੜਾਂ ’ਤੇ ਹੋਏ ਆਊਟ, ਇਹ ਖਿਡਾਰੀ ਹਨ ਸਭ ਤੋਂ ਵੱਧ ਨਰਵਸ 90s ਦਾ ਸ਼ਿਕਾਰ

ਸਪੋਰਟਸ ਡੈਸਕ— ਭਾਰਤ ਤੇ ਇੰਗਲੈਂਡ ਵਿਚਾਲੇ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਪੁਣੇ ਦੇ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸ਼ਾਨਦਾਰ ਫ਼ਾਰਮ ’ਚ ਦਿਖਾਈ ਦੇ ਰਹੇ ਹਨ। ਸ਼ਿਖਰ ਧਵਨ ਨੇ ਆਪਣੀ ਪਾਰੀ ਦੀ ਸ਼ੁਰੂਆਤ ਹੌਲੀ ਰਫ਼ਤਾਰ ਨਾਲ ਕੀਤੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਤੇਜ਼ੀ ਨਾਲ ਇੰਗਲੈਂਡ ਦੇ ਗੇਂਦਬਾਜ਼ਾਂ ਖ਼ਿਲਾਫ਼ ਦੌੜਾਂ ਬਣਾਈਆਂ ਪਰ ਧਵਨ ਆਪਣੀ ਪਾਰੀ ਨੂੰ ਸੈਂਕੜੇ ’ਚ ਤਬਦੀਲ ਨਾ ਕਰ ਸਕੇ ਤੇ 98 ਦੌੜਾਂ ’ਤੇ ਬੇਨ ਸਟੋਕਸ ਦੀ ਗੇਂਦ ’ਤੇ ਆਊਟ ਹੋ ਗਏ। ਇਸ ਦੇ ਨਾਲ ਹੀ ਧਵਨ 5ਵੀਂ ਵਾਰ ਵਨ-ਡੇ ’ਚ 90s ਦਾ ਸ਼ਿਕਾਰ ਬਣੇ ਹਨ। ਆਓ ਤੁਹਾਨੂੰ ਦਸਦੇ ਹਾਂ ਉਨ੍ਹਾਂ ਭਾਰਤੀ ਬੱਲੇਬਾਜ਼ਾਂ ਬਾਰੇ ਜੋ ਸਭ ਤੋਂ ਵੱਧ ਨਾਈਂਟੀਸ ਦੇ ਸਕੋਰ ’ਤੇ ਆਊਟ ਹੋਏ ਹਨ। ਦੇਖੋ -

PunjabKesari

ਵਨ-ਡੇ ’ਚ ਸਭ ਤੋਂ ਜ਼ਿਆਦਾ ਨਰਵਸ 90s ਦਾ ਸ਼ਿਕਾਰ ਹੋਣ ਵਾਲੇ ਭਾਰਤੀ ਸਲਾਮੀ ਬੱਲੇਬਾਜ਼
ਸਚਿਨ ਤੇਂਦੁਲਕਰ- 16
ਸੌਰਵ ਗਾਂਗੁਲੀ - 6
ਸਿਖਰ ਧਵਨ - 5
ਵਰਿੰਦਰ ਸਹਿਵਾਗ - 5

ਇਹ ਵੀ ਪੜ੍ਹੋ : ਅੰਪਾਇਰ ਕਾਲ ’ਤੇ ਕਪਤਾਨ ਵਿਰਾਟ ਕੋਹਲੀ ਨੇ ਉਠਾਏ ਸਵਾਲ, ਕਿਹਾ..

ਸਭ ਤੋਂ ਜ਼ਿਆਦਾ ਵਾਰ ਨਰਵਸ 90s ਦਾ ਸ਼ਿਕਾਰ ਹੋਣ ਵਾਲੇ ਭਾਰਤੀ ਬੱਲੇਬਾਜ਼
ਸਚਿਨ - 27 ਵਾਰ
ਦ੍ਰਾਵਿੜ - 12 ਵਾਰ
ਸਹਿਵਾਗ - 10 ਵਾਰ
ਧਵਨ - 9 ਵਾਰ*
ਗਾਂਗੁਲੀ - 9 ਵਾਰ

ਇਹ ਵੀ ਪੜ੍ਹੋ : KL ਰਾਹੁਲ ਦੇ ਆਲੋਚਕਾਂ ਨੂੰ ਵਿਰਾਟ ਕੋਹਲੀ ਨੇ ਪਾਈ ਝਾੜ, ਇਸ ਗਾਣੇ ਰਾਹੀਂ ਦਿੱਤਾ ਕਰਾਰਾ ਜਵਾਬ

ਜ਼ਿਕਰਯੋਗ ਹੈ ਕਿ ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇ ਮੈਚ ’ਚ ਸ਼ਿਖਰ ਧਵਨ ਨੇ 98 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਇਸ ਪਾਰੀ ਦੇ ਦੌਰਾਨ 11 ਚੌਕੇ ਤੇ 2 ਛੱਕੇ ਲਗਾਏ। ਸ਼ਿਖਰ ਧਵਨ ਨੂੰ ਇੰਗਲੈਂਡ ਦੇ ਆਲਰਾਊਂਡਰ ਖਿਡਾਰੀ ਬੇਨ ਸਟੋਕਸ ਨੇ ਆਪਣੀ ਗੇਂਦ ਦਾ ਸ਼ਿਕਾਰ ਬਣਾਇਆ। ਬੇਨ ਸਟੋਕਸ ਨੇ ਅਜਿਹਾ ਦੂਜਾ ਵਾਰ ਕੀਤਾ ਜਦੋਂ ਉਨ੍ਹਾਂ ਨੇ ਕਿਸੇ ਬੱਲੇਬਾਜ਼ ਨੂੰ ਦੂਜੀ ਵਾਰ 90s ’ਤੇ ਆਊਟ ਕੀਤਾ ਹੋਵੇ। ਇਸ ਤੋਂ ਪਹਿਲਾਂ ਸਟੋਕਸ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਵੀ 93 ਦੌੜਾਂ ’ਤੇ ਆਊਟ ਕਰ ਚੁੱਕੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News