ਵੈਸਟ ਇੰਡੀਜ਼ ਦੇ ਇਸ ਗੇਂਦਬਾਜ਼ ਦਾ ਬਣਿਆ ਸੋਸ਼ਲ ਮੀਡੀਆ 'ਤੇ ਮਜ਼ਾਕ
Wednesday, Aug 01, 2018 - 12:43 PM (IST)

ਨਵੀਂ ਦਿੱਲੀ—ਪਿਛਲੇ ਸਾਲ ਦੇ ਅਖੀਰ 'ਚ ਐਸ਼ੇਜ ਦੌਰਾਨ ਆਸਟ੍ਰੇਲੀਆ ਦੇ ਗੇਂਦਬਾਜ਼ ਮਿਸ਼ੇਲ ਸਟਾਰਕ ਦੀ 'ਬਾਲ ਆਫ ਦਿ ਸੈਂਚਰੀ' ਸਭ ਨੇ ਦੇਖੀ ਸੀ, ਪਰ ਹੁਣ ਇਕ ਅਜਿਹੀ ਗੇਂਦ ਸੁੱਟੀ ਗਈ ਹੈ ਜਿਸ ਨੇ 'ਨੋ ਬਾਲ ਆਫ ਦਿ ਸੈਂਚਰੀ' ਕਿਹਾ ਜਾ ਰਿਹਾ ਹੈ। ਇਹ ਗੇਂਦ ਵੈਸਟ ਇੰਡੀਜ਼ ਦੀ ਵਲੋਂ ਉਨ੍ਹਾਂ ਦੇ ਖੱਬੇ ਹੱਥ ਦੇ ਤੇਜ਼ ਮੀਡੀਅਮ ਗੇਂਦਬਾਜ਼ ਸ਼ੇਲਡਨ ਕਾਟਰੇਲ ਨੇ ਸੁੱਟੀ ਸੀ। ਦਰਅਸਲ ਉਨ੍ਹਾਂ ਦੇ ਹੱਥ ਤੋਂ ਗੇਂਦ ਛੁੱਟ ਕੇ ਸਿੱਧੀ ਸੈਕਿੰਡ ਸਲਿਪ ਤੇ ਖੜੇ ਖਿਡਾਰੀ ਤੋਂ ਵੀ ਦੂਰ ਨਿਕਲ ਗਈ ਸੀ। ਇਸਦੀ ਵਜ੍ਹਾ ਨਾਲ ਸੋਸ਼ਲ ਮੀਡੀਆ 'ਤੇ ਕਾਟਰੇਲ ਦਾ ਬਹੁਤ ਮਜ਼ਾਕ ਵੀ ਬਣਾਇਆ ਗਿਆ।
ਇਹ ਘਟਨਾ ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਵਿਚਕਾਰ ਹੋਏ ਤੀਜੇ ਵਨ ਡੇ ਮੈਚ ਦੇ ਦੌਰਾਨ ਹੋਈ ਸੀ। ਸ਼ੇਲਡਨ ਕਾਟਰੇਲ ਵੈਸਟ ਇੰਡੀਜ਼ ਵਲੋਂ ਮੈਚ ਦਾ ਪਹਿਲਾਂ ਓਵਰ ਸੁੱਟਣ ਆਏ ਸਨ। ਪਰ ਓਵਰ ਦੀ ਪੰਜਵੀਂ ਗੇਂਦ ਉਨ੍ਹਾਂ ਦੇ ਹੱਥੋਂ ਫਿਸਲ ਕੇ ਪਿੱਚ ਦੀ ਜਗ੍ਹਾ ਤੋਂ ਦੂਰ ਚੱਲੀ ਗਈ। ਦੱਸ ਦਈਏ ਕਿ ਇਨ੍ਹਾਂ ਦਿਨਾਂ 'ਚ ਬੰਗਲਾਦੇਸ਼ ਟੀਮ ਵੈਸਟ ਇੰਡੀਜ਼ ਦੇ ਦੌਰੇ 'ਤੇ ਹੈ। ਦੋਵਾਂ ਵਿਚਕਾਰ ਹੋਈ ਵਨ ਡੇ ਸੀਰੀਜ਼ ਖਤਮ ਹੋ ਚੁੱਕੀ ਹੈ, ਜਿਸ ਤੋਂ ਬਾਅਦ ਬੰਗਲਾਦੇਸ਼ ਨੇ 2-1 ਨਾਲ ਜਿੱਤ ਹਾਸਲ ਕੀਤੀ। ਹੁਣ ਦੋਵਾਂ ਵਿਚਕਾਰ ਟੀ-20 ਸੀਰੀਜ਼ ਹੋਵੇਗੀ।
ਟੀ-20 ਸੀਰੀਜ਼ ਲਈ ਵੈਸਟ ਇੰਡੀਜ਼ ਟੀਮ ਦੀ ਘੋਸ਼ਣਾ ਵੀ ਹੋ ਚੁੱਕੀ ਹੈ। ਇਸ 'ਚ ਚਾਡਵਿਕ ਵਾਲਟਨ ਅਤੇ ਸ਼ੇਲਡਨ ਕਾਟਰੇਲ ਦੀ ਵੈਸਟ ਇੰਡੀਜ਼ ਟੀ-20 ਟੀਮ 'ਚ ਵਾਪਸੀ ਹੋਈ ਹੈ। ਉਥ ਦਿੱਗਜ ਬੱਲੇਬਾਜ਼ ਕ੍ਰਿਸ ਗੇਲ ਨੂੰ ਆਰਾਮ ਦਿੱਤਾ ਗਿਆ ਹੈ। ਗੇਲ ਬੰਗਲਾਦੇਸ਼ ਖਿਲਾਫ ਖੇਡੀ ਗਈ ਵਨ ਡੇ ਸੀਰੀਜ਼ 'ਚ ਸ਼ਾਮਲ ਸੀ।