ਈਡਨ ਗਾਰਡਨ ''ਚ ਡੇ-ਨਾਈਟ ਟੈਸਟ ਦੇਖੇਗੀ ਸ਼ੇਖ ਹਸੀਨਾ
Wednesday, Oct 30, 2019 - 09:31 PM (IST)

ਕੋਲਕਾਤਾ— ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਭਾਰਤ ਤੇ ਬੰਗਲਾਦੇਸ਼ ਦੇ ਵਿਚ 22 ਨਵੰਬਰ ਤੋਂ ਕੋਲਕਾਤਾ ਦੇ ਈਡਨ ਗਾਰਡਨ 'ਚ ਹੋਣ ਵਾਲੇ ਇਤਿਹਾਸਕ ਡੇ-ਨਾਈਟ ਟੈਸਟ ਨੂੰ ਦੇਖਣ ਦੇ ਲਈ ਮੌਜੂਦ ਰਹੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸ਼ੇਖ ਹਸੀਨਾ ਨੂੰ ਇਹ ਮੈਚ ਦੇਖਣ ਦੇ ਲਈ ਸੱਦਾ ਦਿੱਤਾ ਗਿਆ ਸੀ। ਸ਼ੇਖ ਹਸੀਨਾ ਨੇ ਢਾਕਾ 'ਚ ਆਪਣੇ ਅਧਿਕਾਰਿਕ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਲਈ ਇਹ ਮੈਚ ਦੇਖਣ ਜਾ ਰਹੀ ਹਾਂ ਕਿਉਂਕਿ ਇਕ ਬੰਗਾਲੀ ਨੇ ਮੈਨੂੰ ਬੁਲਾਇਆ ਹੈ। ਸ਼ੇਖ ਨੇ ਕਿਹਾ ਕਿ ਉਸਦੀ ਗਾਂਗੁਲੀ ਨਾਲ ਫੋਨ 'ਤੇ ਗੱਲ ਹੋਈ ਸੀ ਤੇ ਗਾਂਗੁਲੀ ਨੇ ਮੈਨੂੰ ਮੈਚ ਦੇ ਸ਼ੁਰੂ 'ਚ ਹਾਜ਼ਰ ਹੋਣ ਦਾ ਸੱਦਾ ਦਿੱਤਾ ਸੀ। ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਪੀ. ਐੱਮ. ਜਾਂ ਸੀ. ਐੱਮ. ਦੇ ਸੱਦੇ 'ਤੇ ਨਹੀਂ ਜਾ ਰਹੀ ਹਾਂ। ਇਕ ਬੰਗਾਲੀ ਨੇ ਦੂਜੇ ਬੰਗਾਲੀ ਨੂੰ ਮੈਚ ਦੇਖਣ ਦੇ ਲਈ ਬੁਲਾਇਆ ਹੈ। ਇਸ ਵਿਚਾਲੇ ਸੂਤਰਾਂ ਨੇ ਕਿਹਾ ਕਿ ਸ਼ੇਖ ਹਸੀਨਾ ਪਹਿਲੇ ਦਿਨ ਦਾ ਖੇਡ ਦੇਖਣ ਤੋਂ ਬਾਅਦ ਆਪਣੇ ਦੇਸ਼ ਚੱਲ ਜਾਵੇਗੀ। ਬੀ. ਸੀ. ਸੀ. ਆਈ. ਦੇ ਪ੍ਰਧਾਨ ਗਾਂਗੁਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਪਹਿਲੇ ਦਿਨ ਦੇ ਖੇਡ ਨੂੰ ਦੇਖਣ ਦੇ ਲਈ ਈਡਨ ਗਾਰਡਨ 'ਚ ਸੱਦਾ ਦਿੱਤਾ ਹੈ।