ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ

Tuesday, Sep 28, 2021 - 08:28 PM (IST)

ਕੋਰੋਨਾ ਦੇ ਖਤਰੇ ਕਾਰਨ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ

ਬ੍ਰਿਸਬੇਨ- ਕੋਰੋਨਾ ਦੇ ਖਤਰੇ ਦੇ ਕਾਰਨ ਤਸਮਾਨੀਆ ਅਤੇ ਕਵੀਂਸਲੈਂਡ ਦੇ ਵਿਚਾਲੇ ਹੋਣ ਵਾਲਾ ਸ਼ੈਫੀਲਡ ਸ਼ੀਲਡ ਮੈਚ ਮੁਲੱਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਮੈਚ ਸੈਸ਼ਨ ਦੇ ਆਖਰੀ ਪੜਾਅ ਵਿਚ ਹੋਵੇਗਾ। ਕਵੀਂਸਲੈਂਡ ਵਿਚ ਕੋਰੋਨਾ ਦੇ ਚਾਰ ਮਾਮਲੇ ਆਉਣ ਤੋਂ ਬਾਅਦ ਤਸਮਾਨੀਆ ਟੀਮ ਨੇ ਖੇਡਣ ਤੋਂ ਇਨਕਾਰ ਕਰ ਦਿੱਤਾ ਅਤੇ ਵਾਪਸ ਚੱਲੇ ਗਏ।

 ਇਹ ਖ਼ਬਰ ਪੜ੍ਹੋ- ਪੰਤ ਨੇ ਦਿੱਲੀ ਦੇ ਲਈ ਬਣਾਇਆ ਵੱਡਾ ਰਿਕਾਰਡ, ਸਹਿਵਾਗ ਨੂੰ ਛੱਡਿਆ ਪਿੱਛੇ


cricket.com ਡਾਟ ਏ. ਯੂ. ਵੈੱਬਸਾਈਟ ਦੇ ਅਨੁਸਾਰ ਮੈਚ ਮੰਗਲਵਾਰ ਨੂੰ ਸਵੇਰੇ ਹੋਣਾ ਸੀ ਪਰ ਕਵੀਂਸਲੈਂਡ ਕ੍ਰਿਕਟ ਨੇ ਟਾਸ ਤੋਂ ਠੀਕ ਪਹਿਲਾਂ ਇਸਦੇ ਮੁਲੱਤਵੀ ਹੋਣ ਦਾ ਐਲਾਨ ਕੀਤਾ। ਕ੍ਰਿਕਟ ਤਸਮਾਨੀਆ ਨੇ ਕਿਹਾ ਕਿ ਉਸ ਨੇ ਸਾਵਧਾਨੀ ਦੇ ਤੌਰ 'ਤੇ ਵਾਪਸ ਜਾਣ ਦਾ ਫੈਸਲਾ ਕੀਤਾ ਹੈ। ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਇਸ ਮੁਲੱਤਵੀ ਮੈਚ ਦੇ ਵਾਰੇ ਵਿਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News