''ਦਿ ਹੰਡ੍ਰਡ'' ’ਚ ਬਰਮਿੰਘਮ ਫ੍ਰੈਂਚਾਈਜ਼ੀ ਵਲੋਂ ਖੇਡਣ ਦੀ ਤਿਆਰੀ ’ਚ ਸ਼ੈਫਾਲੀ

Monday, May 10, 2021 - 09:59 PM (IST)

''ਦਿ ਹੰਡ੍ਰਡ'' ’ਚ ਬਰਮਿੰਘਮ ਫ੍ਰੈਂਚਾਈਜ਼ੀ ਵਲੋਂ ਖੇਡਣ ਦੀ ਤਿਆਰੀ ’ਚ ਸ਼ੈਫਾਲੀ

ਨਵੀਂ ਦਿੱਲੀ– ਭਾਰਤ ਦੀ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ ‘ਦਿ ਹੰਡ੍ਰਡ’ ਟੂਰਨਾਮੈਂਟ ਵਿਚ ਬਰਮਿੰਘਮ ਫੀਨਿਕਸ ਵਲੋਂ ਖੇਡਣ ਦੀ ਤਿਆਰੀ ਵਿਚ ਹੈ ਤੇ ਉਹ ਇਸ ਸਾਲ ਦੇ ਅੰਤ ਵਿਚ ਮਹਿਲਾ ਬਿੱਗ ਬੈਸ਼ ਟੀ-20 ਲੀਗ ਵਿਚ ਸਿਡਨੀ ਫ੍ਰੈਂਚਾਈਜ਼ੀ ਵਲੋਂ ਵੀ ਖੇਡ ਸਕਦੀ ਹੈ। ਆਈ. ਸੀ. ਸੀ. ਮਹਿਲਾ ਟੀ-20 ਕੌਮਾਂਤਰੀ ਰੈਂਕਿੰਗ ਵਿਚ ਦੁਨੀਆ ਦੀ ਨੰਬਰ ਇਕ ਬੱਲੇਬਾਜ਼ 17 ਸਾਲਾ ਸ਼ੈਫਾਲੀ ਆਪਣੀ ਕਪਤਾਨ ਹਰਮਨਪ੍ਰੀਤ ਕੌਰ, ਉਪ ਕਪਤਾਨ ਸ੍ਰਮਿਤੀ ਮੰਧਾਨਾ, ਜੇਮਿਮਾ ਰੋਡ੍ਰਿਗਜ਼ ਤੇ ਦੀਪਤੀ ਸ਼ਰਮਾ ਤੋਂ ਬਾਅਦ 100 ਗੇਂਦਾਂ ਦੇ ਟੂਰਨਾਮੈਂਟ ਨਾਲ ਜੁੜਨ ਵਾਲੀ 5ਵੀਂ ਭਾਰਤੀ ਮਹਿਲਾ ਕ੍ਰਿਕਟਰ ਹੈ।

ਇਹ ਖ਼ਬਰ ਪੜ੍ਹੋ-  ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)

PunjabKesari
ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ, ‘‘ਬਰਮਿੰਘਮ ਫ੍ਰੈਂਚਾਈਜ਼ੀ ਨੇ ਸ਼ੈਫਾਲੀ ਨਾਲ ਸੰਪਰਕ ਕੀਤਾ ਸੀ ਤੇ ਇਹ ਕਰਾਰ ਹੋਣ ਵਾਲਾ ਹੈ। ਉਹ ਟੀਮ ਵਿਚ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਦੀ ਜਗ੍ਹਾ ਲਵੇਗੀ।’’

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਐਲਿਸਾ ਹੀਲੀ ਨੂੰ ICC ‘ਪਲੇਅਰ ਆਫ ਦਿ ਮੰਥ’ ਐਵਾਰਡ

PunjabKesari
ਸੂਤਰ ਨੇ ਕਿਹਾ, ‘‘ਉਹ ਮਹਿਲਾ ਬਿੱਗ ਬੈਸ਼ ਵਿਚ ਖੇਡਣ ਲਈ ਸਿਡਨੀ ਫ੍ਰੈਂਚਾਈਜ਼ੀ ਦੇ ਨਾਲ ਵੀ ਗੱਲ ਕਰ ਰਹੀ ਹੈ।’’ ਦਿ ਹੰਡ੍ਰਡ ਟੂਰਨਾਮੈਂਟ ਨੂੰ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਸਾਲ ਇਹ ਟੂਰਨਾਮੈਂਟ 21 ਜੁਲਾਈ ਤੋਂ ਖੇਡਿਆ ਜਾਵੇਗਾ । ਮਹਿਲਾ ਬਿੱਗ ਬੈਸ਼ ਲੀਗ ਇਸ ਸਾਲ ਆਖਿਰ ਵਿਚ ਹੋਵੇਗੀ। ਇਹ ਸ਼ੈਫਾਲੀ ਦਾ ਪਹਿਲਾ ਵਿਦੇਸ਼ੀ ਟੀ-20 ਟੂਰਨਾਮੈਂਟ ਹੋਵੇਗਾ। ਸ਼ੈਫਾਲੀ 22 ਕੌਮਾਂਤਰੀ ਮੈਚਾਂ ਵਿਚ 148.31 ਦੀ ਸਟ੍ਰਾਈਕ ਰੇਟ ਨਾਲ 617 ਦੌੜਾਂ ਬਣਾ ਕੇ ਹਮਲਾਵਰ ਬੱਲੇਬਾਜ਼ ਦੇ ਰੂਪ ਵਿਚ ਉਭਰੀ ਹੈ।

ਇਹ ਖ਼ਬਰ ਪੜ੍ਹੋ-  ਟੀ-20 ਵਿਸ਼ਵ ਕੱਪ 'ਚ ਖੇਡ ਸਕਦੇ ਹਨ ਲਸਿਥ ਮਲਿੰਗਾ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News